ਰਾਮ ਸਵਰਨ ਲੱਖੇਵਾਲੀ ਦੂਰਦਰਸ਼ਨ ਜਲੰਧਰ ’ਤੇ ਭਲਕੇ
ਰਾਮ ਸਵਰਨ ਲੱਖੇਵਾਲੀ ਦੂਰਦਰਸ਼ਨ ਜਲੰਧਰ ਤੇ ਭਲਕੇ
Publish Date: Tue, 10 Feb 2026 04:34 PM (IST)
Updated Date: Tue, 10 Feb 2026 04:38 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿਛਲੇ ਲੰਬੇ ਸਮੇਂ ਤੋਂ ਇਸ ਖ਼ੇਤਰ ਕਲਾ, ਸਾਹਿਤ ਤੇ ਤਰਕਸ਼ੀਲ ਲਹਿਰ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਥਾਨਕ ਲੋਕ ਸਾਹਿਤ ਸਭਾ ਦੇ ਪ੍ਰਧਾਨ ਕਲਮਕਾਰ ਰਾਮ ਸਵਰਨ ਲੱਖੇਵਾਲੀ ਦੂਰਦਰਸ਼ਨ ਜਲੰਧਰ ਦੇ ਚਰਚਿਤ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੁੱਖ ਵਕਤਾ ਵਜੋਂ ਚਰਚਾ ਵਿੱਚ ਭਾਗ ਲੈਣਗੇ। ਇਹ ਜਾਣਕਾਰੀ ਦਿੰਦਿਆਂ ਸਾਹਿਤ ਸਭਾ ਦੇ ਸਕੱਤਰ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਉਹ ਭਲਕੇ 12 ਫਰਵਰੀ (ਵੀਰਵਾਰ) ਨੂੰ ਸੱਜਰੀ ਸਵੇਰ ਦੇ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਮਾਵਾਂ ਜ਼ਿੰਦਗੀ ਦਾ ਸਿਰਨਾਵਾਂ ਵਿਸ਼ੇ ਤੇ ਗੱਲਬਾਤ ਕਰਨ ਲਈ ਦਰਸ਼ਕਾਂ ਦੇ ਰੂ ਬ ਰੂ ਹੋਣਗੇ।ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਡੀ.ਡੀ.ਪੰਜਾਬੀ (ਦੂਰਦਰਸ਼ਨ ਜਲੰਧਰ) ਤੋਂ ਸਵੇਰੇ 8.20 ਤੋਂ 9.15 ਤੱਕ ਵਜੇ ਹੋਵੇਗਾ। ਜਦਕਿ ਇਹੋ ਪ੍ਰੋਗਰਾਮ ਇਸੇ ਦਿਨ ਬਾਅਦ ਦੁਪਿਹਰ 1.10 ਵਜੇ ਤੇ ਰਾਤ ਨੂੰ 10 ਵਜੇ ਮੁੜ ਪ੍ਰਸਾਰਿਤ ਹੋਵੇਗਾ।