‘ਜੀਵੀਏ ਗੁਰਬਾਣੀ ਨਾਲ ਤੇ ਨਸ਼ਾ ਮੁਕਤ ਸਮਾਜ ਸਿਰਜੀਏ’ ਤਹਿਤ ਕੱਢੀ ਰੈਲੀ
‘‘ਜੀਵੀਏ ਗੁਰਬਾਣੀ ਨਾਲ ਅਤੇ ਨਸ਼ਾ ਮੁਕਤ ਸਮਾਜ ਸਿਰਜੀਏ’’ ਤਹਿਤ ਰੈਲੀ ਕੱਢੀ
Publish Date: Sat, 11 Apr 2026 05:32 PM (IST)
Updated Date: Sat, 11 Apr 2026 05:35 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਅਕਾਲ ਅਕੈਡਮੀ ਦੌਲਾ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ’ਚ ਵਿਸਾਖੀ ਤਿਉਹਾਰ ਦੇ ਸਬੰਧ ਵਿੱਚ ‘ਜੀਵੀਏ ਗੁਰਬਾਣੀ ਨਾਲ ਅਤੇ ਨਸ਼ਾ ਮੁਕਤ ਸਮਾਜ ਸਿਰਜੀਏ’ ਦੇ ਤਹਿਤ ਰੈਲੀ ਕੱਢੀ ਗਈ। ਇਸ ਰੈਲੀ ’ਚ ਛੇਵੀਂ ਤੋਂ ਨੌਵੀਂ ਜਮਾਤ ਦੇ ਬੱਚਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਪ੍ਰਿੰਸੀਪਲ ਸੁਖਵਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਅਕੈਡਮੀ ਕੈਂਪਸ ’ਚੋਂ ਰਵਾਨਾ ਕੀਤਾ ਗਿਆ। ਰੈਲੀ ਦੌਰਾਨ ਬੱਚਿਆਂ ਵੱਲੋਂ ਹੱਥ ’ਚ ਸਲੋਗਨ ਫੜ ਕੇ ਪਿੰਡ ਲਾਲਬਾਈ, ਭਾਰੂ, ਕੋਟਭਾਈ ਆਦਿ ਦੀਆਂ ਗਲੀਆਂ ’ਚ ਲੋਕਾਂ ਨੂੰ ਗੁਰਬਾਣੀ ਨਾਲ ਪਿਆਰ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਨਸ਼ਿਆਂ ਖਿਲਾਫ ਡਟ ਕੇ ਵਿਰੋਧ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੁਆਰਾ ਪਿੰਡ ਦੀ ਸੱਥ ’ਚ ਖੜ ਕੇ ਸ਼ਬਦ ਅਤੇ ਕਵਿਤਾਂ ਦੀ ਸਾਂਝ ਵੀ ਸੰਗਤਾਂ ਨਾਲ ਪਾਈ ਗਈ ਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕਿ ਗੁਰਬਾਣੀ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਰਵਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ ਪੀਟੀਆਈ, ਸਤਵੀਰ ਕੌਰ, ਜਗਦੀਪ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ , ਇੰਦਰਜੀਤ ਕੌਰ, ਹਰਮੀਤ ਕੌਰ, ਮਨਦੀਪ ਕੌਰ ਸਿੱਧੂ, ਹਰਪ੍ਰੀਤ ਕੌਰ, ਸੰਦੀਪ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ ਢਿੱਲੋਂ, ਅਨਿਲ ਕੁਮਾਰ, ਗੁਰਜਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।