ਰਾਜਕੁਮਾਰ ਖੁੰਗਰ ਭਾਰਤੀ ਜੀਵਨ ਬੀਮਾ ਨਿਗਮ ’ਚੋਂ ਹੋਏ ਸੇਵਾ ਮੁਕਤ
ਰਾਜਕੁਮਾਰ ਖੁੰਗਰ ਭਾਰਤੀ ਜੀਵਨ ਬੀਮਾ ਨਿਗਮ ’ਚੋਂ ਹੋਏ ਸੇਵਾ ਮੁਕਤ
Publish Date: Thu, 01 Jan 2026 04:27 PM (IST)
Updated Date: Fri, 02 Jan 2026 04:05 AM (IST)
ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ
ਮੰਡੀ ਬਰੀਵਾਲਾ : ਭਾਰਤੀ ਜੀਵਨ ਬੀਮਾ ਨਿਗਮ ਦੀ ਸ਼ਾਖਾ ਮੁਕਤਸਰ ’ਚ ਵਿਕਾਸ ਅਧਿਕਾਰੀ ਵਜੋਂ ਲੱਗਭੱਗ 37 ਸਾਲ ਸੇਵਾਵਾਂ ਦੇਣ ਤੋਂ ਬਾਅਦ ਰਾਜਕੁਮਾਰ ਖੁੰਗਰ 31 ਦਸੰਬਰ 2025 ਨੂੰ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਦੀ ਸ਼ਾਖਾ ’ਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਰਾਜਕੁਮਾਰ ਖੁੰਗਰ ਨੂੰ ਸ਼ਾਨਦਾਰ ਢੰਗ ਨਾਲ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸ਼ਾਖਾ ਪ੍ਰਬੰਧਕ ਯਸਵਿੰਦਰ ਕੁਮਾਰ ਨੇ ਕਿਹਾ ਕਿ ਰਾਜ ਕੁਮਾਰ ਖੁੰਗਰ ਵੱਲੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ ਜੋ ਨੂੰ ਲੰਬੇ ਸਮੇਂ ਤੱਕ ਯਾਦ ਰਹਿਣਗੀਆਂ। ਇਨ੍ਹਾਂ ਨੇ ਸਮੁੱਚੇ ਸਟਾਫ ਅਤੇ ਏਜੰਟਾਂ ’ਚ ਤਾਲਮੇਲ ਬਣਾ ਕੇ ਕੰਮ ਕੀਤਾ ਅਤੇ ਇਹੀ ਉਨ੍ਹਾਂ ਦੀ ਸਫਲਤਾ ਦਾ ਰਾਜ ਹੈ। ਉਹ ਭਾਰਤੀ ਜੀਵਨ ਬੀਮਾ ਨਿਗਮ ’ਚ ਇੱਕ ਸਫਲ ਵਿਕਾਸ ਅਧਿਕਾਰੀ ਰਹੇ ਹਨ।
ਇਸ ਮੌਕੇ ਬ੍ਰਾਂਚ ਦੇ ਸਹਾਇਕ ਸ਼ਾਖਾ ਪ੍ਰਬੰਧਕ ਹਰਸ਼ਿਤ ਸਾਹਨੀ ਤੋਂ ਇਲਾਵਾ ਵਿਕਾਸ ਅਫਸਰ ਸੁਨੀਲ ਕੁਮਾਰ, ਸਵਰਨ ਸਿੰਘ ਲਗਨ ਚੁੱਘ, ਅਭਿਸ਼ੇਕ ਕੁਮਾਰ, ਵਿਸ਼ਾਲ ਕੁਮਾਰ, ਬ੍ਰਾਂਚ ਅਫਸਰ ਨਰਿੰਦਰ ਭਟੇਜਾ, ਰਾਜਨ ਲੂਨਾ, ਭਗਤ ਸਿੰਘ, ਰਾਜਿੰਦਰ ਸਿੰਘ, ਪ੍ਰਿਅੰਕਾ ਭਟੇਜਾ, ਸੋਨੀਆ, ਸ਼ੇਫਾਲੀ, ਵੀਨਾ ਬਾਂਸਲ, ਰਿਤੂਕਾ ਛਾਬੜਾ, ਗੀਤਿਕਾ, ਸਮਰਜੀਤ ਭਾਟੀਆ ਤੋਂ ਇਲਾਵਾ ਏਜੰਟ ਭਾਰਤ ਭੂਸ਼ਨ, ਸਤਪਾਲ ਸ਼ਰਮਾ, ਕਰਨੈਲ ਸਿੰਘ, ਰਤਨ ਸਿੰਘ, ਦਰਸ਼ਨ ਸ਼ਰਮਾ, ਗਿਆਨ ਸਿੰਘ ਤੋਂ ਇਲਾਵਾ ਹੋਰ ਵੀ ਏਜੰਟ ਹਾਜ਼ਰ ਸਨ।