ਬਲੈਕ ਸਪੋਰਟ ਖ਼ਤਰਨਾਕ ਏਰੀਆ ’ਚ ਲਾਈਆਂ ਰੇਡੀਅਮ ਰਿਫਲੈਕਟਰ ਪਲੇਟਾਂ
ਬਲੈਕ ਸਪੋਰਟ ਖਤਰਨਾਕ ਏਰੀਆ ’ਚ ਲਗਾਈਆਂ ਰੇਡੀਅਮ ਰਿਫਲੈਕਟਰ ਪਲੇਟਾਂ
Publish Date: Fri, 09 Jan 2026 03:26 PM (IST)
Updated Date: Sat, 10 Jan 2026 04:00 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸੜਕੀ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਨੈਸ਼ਨਲ ਐਵਾਰਡੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਟ੍ਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸੰਸਥਾ ਦੀ ਟੀਮ ਵੱਲੋਂ ਰਾਤ ਸਮੇਂ ਬਲੈਕ ਸਪੋਰਟ ਖਤਰਨਾਕ ਏਰੀਆ ’ਚ ਜਾ ਕੇ ਉੱਥੇ ਰੇਡੀਅਮ ਰਿਫਲੈਕਟਰ ਪਲੇਟਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਏਰੀਆ ’ਚ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸ਼ਹਿਰ ਦੇ ਕੁਝ ਬਲੈਕ ਸਪੋਰਟ ਜਿਨਾਂ ਤੇ ਰੋਜ਼ਾਨਾ ਹੀ ਛੋਟੇ ਮੋਟੇ ਸੜਕੀ ਹਾਦਸੇ ਹੁੰਦੇ ਰਹਿੰਦੇ ਸਨ। ਅੱਜ ਸਾਡੀ ਟੀਮ ਨੇ ਦੇਰ ਰਾਤ ਤੱਕ ਇਨ੍ਹਾਂ ਏਰੀਆ ਵਿੱਚ ਜਾ ਕੇ ਇੱਥੇ ਰੇਡੀਅਮ ਰਿਫਲੈਕਟਰ ਪਲੇਟਾਂ ਪੱਕੇ ਤੌਰ ’ਤੇ ਫਿਕਸ ਕਰ ਦਿੱਤੀਆਂ ਹਨ ਤਾਂ ਜੋ ਦੂਰੋਂ ਆ ਰਹੇ ਵਾਹਨ ਨੂੰ ਇਨ੍ਹਾਂ ਏਰੀਆਂ ਦਾ ਪਤਾ ਲੱਗ ਸਕੇਗਾ ਤੇ ਹਾਦਸਿਆਂ ਨੂੰ ਰੋਕਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਅਸੀਂ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਅਤੇ ਇਸ ਸਪੈਸ਼ਲ ਡੀਜੀਪੀ ਸੜਕ ਸੁਰੱਖਿਆ ਦੇ ਦਿਸ਼ਾ ਨਿਰਦੇਸ਼ ’ਤੇ ਵੀ ਸੜਕ ਸੁਰੱਖਿਆ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਜਾਗਰੂਕਤਾ ਮੁਹਿੰਮ ’ਚ ਸਾਡੇ ਨਾਲ ਜੁੜੋ। ਇਸ ਦੌਰਾਨ ਡਾਕਟਰ ਵਿਜੇ ਬਜਾਜ, ਮਦਨ ਲਾਲ, ਦੀਪਾਂਸ਼ੂ ਕੁਮਾਰ, ਵਾਸੂ ਕੁਮਾਰ, ਨਵਦੀਪ ਸਿੰਘ, ਨਰੇਸ਼ ਕਾਂਤੀ, ਮਨਦੀਪ ਖੁਰਾਣਾ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।