ਅੱਖਾਂ ਦੇ ਕੈਂਪ ਦੌਰਾਨ 750 ਮਰੀਜ਼ਾਂ ਦੀ ਜਾਂਚ
‘ਰਾਧਾ ਰਾਣੀ ਚੈਰੀਟੇਬਲ ਟਰੱਸਟ’ ਬਰੀਵਾਲਾ ਵੱਲੋਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਲਗਾਇਆ
Publish Date: Sun, 01 Mar 2026 04:21 PM (IST)
Updated Date: Sun, 01 Mar 2026 04:22 PM (IST)
ਸਹਿਦੇਵ ਸ਼ਰਮਾ, ਪੰਜਾਬੀ ਜਾਗਰਣ
ਮੰਡੀ ਬਰੀਵਾਲਾ : ਜਲਾਲ ਵਾਲੇ ਸੰਤਾਂ ਦੇ ਅਸ਼ੀਰਵਾਦ ਸਦਕਾ ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਵੱਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ ਜੈਤੋ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਸ਼ਨੀਵਾਰ ਨੂੰ ਪੰਚਾਇਤੀ ਧਰਮਸ਼ਾਲਾ ਮੰਡੀ ਬਰੀਵਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਲਾਲ ਵਾਲੇ ਸੰਤ ਰਿਖੀ ਰਾਮ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਕੈਂਪ ’ਚ ਵਿਸ਼ੇਸ਼ ਤੌਰ ਪੁੱਜੀ ਮਾਹਿਰ ਡਾਕਟਰਾਂ ਦੀ ਟੀਮ ਜਿਸ ’ਚ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਭੁਪਿੰਦਰ ਕੌਰ, ਡਾ. ਮੋਨਿਕਾ ਬਾਲੀਆਨ ਵੱਲੋਂ ਕੈਂਪ ’ਚ ਪੁੱਜੇ 750 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਲਗਭਗ 50 ਮਰੀਜ਼ਾਂ ਨੂੰ ਅਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ। ਕੈਂਪ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਚਾਹ ਪਾਣੀ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗੋਇਲ ਨੋਇਡਾ, ਉੱਪ ਪ੍ਰਧਾਨ ਰਾਮ ਸਰੂਪ ਗੋਇਲ, ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜੇਐਮ ਸੇਠ, ਰਾਜ ਕੁਮਾਰ ਭੱਟ, ਅਬੇਸ ਭਾਵਰੀ ਨੋਇਡਾ, ਟਰੱਸਟ ਦੇ ਮੈਂਬਰ ਫਕੀਰ ਚੰਦ ਗੋਇਲ, ਰਾਜ ਕੁਮਾਰ ਗੋਇਲ, ਪਵਨ ਗੋਇਲ, ਸੁਭਾਸ਼ ਗੋਇਲ, ਰਜਨੀਸ਼ ਗੋਇਲਾ, ਵਿਜੇ ਗੋਇਲ ਤੋਂ ਇਲਾਵਾ ਨਗਰ ਦੇ ਹੋਰ ਵੀ ਮੋਹਤਵਾਰ ਵਿਅਕਤੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉਕਤ ਸੰਸਥਾ ਵੱਲੋਂ ਹਰ ਸਾਲ ਹੀ ਅੱਖਾਂ ਦਾ ਮੁਫਤ ਚੈੱਕਅਪ ਤੇ ਮੁਫ਼ਤ ਲੈਂਜ਼ ਕੈਂਪ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਹੋਰ ਵੀ ਸਮਾਜ ਸੇਵੀ ਕਾਰਜਾਂ ’ਚ ਵਧ ਚੜ੍ਹ ਹਿੱਸਾ ਲੈਂਦੀ ਹੈ ਜਿਸ ਤਰ੍ਹਾਂ ਕਿ ਸਕੂਲਾਂ ’ਚ ਵਰਦੀਆਂ, ਬੂਟ ਤੇ ਸਟੇਸ਼ਨਰੀ ਦਾ ਸਮਾਨ ਦੇਣਾ ਆਦਿ ਕਾਰਜ਼ ਸ਼ਾਮਲ ਹਨ।