ਕੈਂਪ ਦੌਰਾਨ 750 ਮਰੀਜ਼ਾਂ ਦਾ ਚੈੱਕਅਪ ਤੇ ਮੁਫ਼ਤ ਦਿੱਤੀਆਂ ਦਵਾਈਆਂ
‘ਰਾਧਾ ਰਾਣੀ ਚੈਰੀਟੇਬਲ ਟਰੱਸਟ’ ਬਰੀਵਾਲਾ ਵੱਲੋਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਲਗਾਇਆ
Publish Date: Sat, 28 Feb 2026 05:38 PM (IST)
Updated Date: Sat, 28 Feb 2026 05:40 PM (IST)
ਸਹਿਦੇਵ ਸ਼ਰਮਾ. ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਜਲਾਲ ਵਾਲੇ ਸੰਤਾਂ ਦੇ ਅਸ਼ੀਰਵਾਦ ਸਦਕਾ ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਵੱਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ ਜੈਤੋ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ ਸ਼ਨੀਵਾਰ ਨੂੰ ਪੰਚਾਇਤੀ ਧਰਮਸ਼ਾਲਾ ਮੰਡੀ ਬਰੀਵਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਲਾਲ ਵਾਲੇ ਸੰਤ ਰਿਖੀ ਰਾਮ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਕੈਂਪ ’ਚ ਵਿਸ਼ੇਸ਼ ਤੌਰ ਪੁੱਜੀ ਮਾਹਿਰ ਡਾਕਟਰਾਂ ਦੀ ਟੀਮ ਜਿਸ ’ਚ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਭੁਪਿੰਦਰ ਕੌਰ, ਡਾ. ਮੋਨਿਕਾ ਬਾਲੀਆਨ ਵੱਲੋਂ ਕੈਂਪ ’ਚ ਪੁੱਜੇ 750 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਲਗਭਗ 50 ਮਰੀਜ਼ਾਂ ਨੂੰ ਅਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਰਾਧਾ ਰਾਣੀ ਚੈਰੀਟੇਬਲ ਟਰੱਸਟ ਬਰੀਵਾਲਾ ਦੇ ਪ੍ਰਧਾਨ ਓਮ ਪ੍ਰਕਾਸ਼ ਗੋਇਲ ਨੋਇਡਾ, ਉੱਪ ਪ੍ਰਧਾਨ ਰਾਮ ਸਰੂਪ ਗੋਇਲ, ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜੇਐਮ ਸੇਠ, ਰਾਜ ਕੁਮਾਰ ਭੱਟ, ਅਬੇਸ ਭਾਵਰੀ ਨੋਇਡਾ, ਟਰੱਸਟ ਦੇ ਮੈਂਬਰ ਫਕੀਰ ਚੰਦ ਗੋਇਲ, ਰਾਜ ਕੁਮਾਰ ਗੋਇਲ, ਪਵਨ ਗੋਇਲ, ਸੁਭਾਸ਼ ਗੋਇਲ, ਰਜਨੀਸ਼ ਗੋਇਲਾ, ਵਿਜੇ ਗੋਇਲ ਤੋਂ ਇਲਾਵਾ ਨਗਰ ਦੇ ਹੋਰ ਵੀ ਮੋਹਤਵਾਰ ਵਿਅਕਤੀ ਮੌਜੂਦ ਸਨ।