ਸੀਐੱਚਬੀ ਤੇ ਡਬਲਿਊ ਠੇਕਾ ਮੁਲਾਜਮਾਂ ਨੂੰ ਪੱਕਾ ਕਰੇ ਸਰਕਾਰ : ਆਗੂ
ਸੀਐੱਚਬੀ ਤੇ ਡਬਲਿਊ ਠੇਕਾ ਮੁਲਾਜਮਾਂ ਨੂੰ ਵਿਭਾਗ ’ਚ ਪੱਕਾ ਕਰੇ ਪੰਜਾਬ ਸਰਕਾਰ : ਆਗੂ
Publish Date: Fri, 06 Mar 2026 05:03 PM (IST)
Updated Date: Fri, 06 Mar 2026 05:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅੰਗਰੇਜ ਸਿੰਘ ਨੇ ਦੱਸਿਆ ਕਿ ਸੀਐੱਚਬੀ ਅਤੇ ਡਬਲਿਊ ਠੇਕਾ ਮੁਲਾਜਮ ਜੋ ਪਿਛਲੇ 15 ਸਾਲਾਂ ਤੋਂ ਵਿਭਾਗ ’ਚ ਠੇਕਾ ਪ੍ਰਣਾਲੀ ਰਾਹੀਂ ਕੰਮ ਕਰ ਰਹੇ ਹਨ ਜਿਨਾਂ ਮੁਲਾਜ਼ਮਾਂ ਦਾ ਕੰਮ ਫੀਡਰ ਚਲਾਉਣਾ, ਮੈਂਟੀਨਸ ਕਰਨੀ, ਮੀਟਰ ਲਗਾਉਣਾ, 1912 ਦੀਆਂ ਘਰੇਲੂ ਕਪਲੇਟਾਂ ਕਰਨੀਆਂ ਤੇ ਐਮਰਜੰਸੀ ਦੀਆਂ ਸਾਰੀਆਂ ਕੰਪਲੇਟਾਂ ਇਨਾਂ ਮੁਲਾਜਮਾਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਪਰ ਜੇਕਰ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਸਿਰਫ 16 ਹਾਜਰ ਰੁਪਏ ਹੈ। ਇਸ ’ਚ ਮੁਲਾਜ਼ਮ ਆਪਣੇ ਮੋਟਰ ਸਾਇਕਲ ’ਚ 4 ਹਾਜਰ ਦੇ ਕਰੀਬ ਤੇਲ ਵੀ ਪਵਾਉਣਾ ਹੁੰਦਾ ਹੈ ਤੇ 12 ਹਾਜਰ ਹੀ ਬਚਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਇਹੀ ਮੁਲਾਜਮਾਂ ਨੂੰ ਵਿਭਾਗ ’ਚ ਸਿੱਧਾ ਕੰਟਰੈਕਟ ਰੱਖ ਲਵੇ ਅਤੇ 22 ਹਾਜਰ ਸਿੱਧਾ ਕਾਮੇ ਨੂੰ ਹੀ ਦਿੱਤਾ ਜਾਵੇ ਤਾਂ ਇਨ੍ਹਾਂ ਕਾਮਿਆਂ ਦਾ ਸ਼ੋਸਣ ਹੋਣਾ ਬੰਦ ਹੋ ਜਾਵੇਗਾ ਪਰ ਸਰਕਾਰ ਨੇ ਕਦੇ ਵੀ ਠੇਕਾ ਮੁਲਾਜ਼ਮਾਂ ਬਾਰੇ ਨਹੀਂ ਸੋਚਿਆ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਠੇਕਾ ਪ੍ਰਣਾਲੀ ਨੂੰ ਬੰਦ ਨਹੀਂ ਕਰਦੀ, ਠੇਕਾ ਮੁਲਾਜਮ ਨੂੰ ਵਿਭਾਗ ’ਚ ਸਾਮਿਲ ਨਹੀਂ ਕਰਦੀ ਤਾਂ ਆਉਣ ਵਾਲੇ ਇਲੈਕਸ਼ਨ ’ਚ ਹਰ ਜਗ੍ਹਾ ਤੇ ਹਰ ਪਿੰਡ ’ਚ ਹਰ ਸ਼ਹਿਰ ’ਚ ਆਪਣੇ ਪਰਿਵਾਰ ਤੇ ਛੋਟੇ ਬੱਚਿਆਂ ਨੂੰ ਨਾਲ ਲਏ ਕੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਸਾਰੀਆਂ ਪੋਲਾਂ ਖੋਲ੍ਹੀਆਂ ਜਾਣਗੀਆਂ।