ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਅਣਗੌਲੀਆਂ ਮੰਗਾਂ : ਮੱਲਣ
ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਲੰਬੇ ਸਮੇਂ ਤੋਂ ਮੰਗਾਂ ਨੂੰ ਅਣਗੋਲਿਆ ਕੀਤਾ ਹੋਇਆ : ਆਗੂ
Publish Date: Wed, 11 Feb 2026 04:22 PM (IST)
Updated Date: Wed, 11 Feb 2026 04:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਜਨਰਲ ਮੀਟਿੰਗ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ’ਚ ਪੈਨਸ਼ਨ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਮੀਟਿੰਗ ’ਚ ਪੈਨਸ਼ਨਰਜ਼ ਵੀਰਾਂ ਤੇ ਫੈਮਲੀ ਪੈਨਸ਼ਨਰ ਭੈਣਾਂ ਨੇ ਭਰਵੀਂ ਸਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਅਮਰਜੀਤ ਪਾਲ ਸਰਮਾ ਨੇ ਏਜੰਡਿਆ ਦੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ। ਮੀਟਿੰਗ ਨੂੰ ਸੰਬਧਨ ਕਰਦਿਆਂ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਲੰਮੇ ਸਮੇਂ ਤੋਂ ਮੰਗਾਂ ਨੂੰ ਅਣਗੋਲਿਆ ਕੀਤਾ ਹੋਇਆ ਹੈ। ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਮੰਗਾਂ ਸਬੰਧੀ ਗੱਲ ਕਰਦਿਆਂ ਮੱਲਣ ਨੇ ਦੱਸਿਆ ਕਿ 31 ਦਸੰਬਰ 2015 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ 2-59 ਦੇ ਗੁਣਾਕ ਨਾਲ ਪੈਨਸ਼ਨ ’ਚ ਸੋਧ ਕਰਨੀ 16% ਡੀਏ ’ਚ ਵਾਧਾ ਕਰਨਾ, ਸੋਧੀ ਹੋਈ ਪੈਨਸ਼ਨ ਦਾ ਬਕਾਇਆ ਯਕਮੁਸਤ ਦਿੱਤਾ ਜਾਵੇ, ਕੈਸ਼ਲੈਸ ਸਕੀਮ ਦੁਬਾਰਾ ਲਾਗੂ ਕੀਤੀ ਜਾਵੇ ਆਦਿ ਮੰਗਾਂ ਮਨਵਾਉਣ ਲਈ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 13 ਫਰਵਰੀ 2026 ਨੂੰ ਮੁੱਖ ਮੰਤਰੀ ਅਤੇ ਵਿਤ ਮੰਤਰੀ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮਾਰਚ ਵਿਚ ਬਜਟ ਸੈਸ਼ਨ ਸ਼ੁਰੂ ਹੋਣ ਤੋ ਇੱਕ ਹਫਤਾ ਪਹਿਲਾ ਪੰਜਾਬ ਸਰਕਾਰ ਖਿਲਾਫ ਸੰਗਰੂਰ ਵਿਖੇ ਸੂਬਾ ਪੱਧਰਾ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮਾਰਚ ਮਹੀਨੇ ਵਿੱਚ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ ਅੱਗੇ ਲੁਧਿਆਣਾ ਵਿਖੇ ਰੋਸ ਪ੍ਰਦਰਸਨ ਕੀਤਾ ਜਾਵੇਗਾ। ਇਸਤੋ ਪਹਿਲਾਂ ਅੱਜ 12 ਫਰਵਰੀ 2026 ਨੂੰ ਟਰੇਡ ਯੂਨੀਅਨਾ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿਚ ਪਾਵਰਕਾਮ ਦੇ ਪੈਨਸ਼ਨਰਜ਼ ਸਮੂਲੀਅਤ ਕਰਨਗੇ। ਮੀਟਿੰਗ ਨੂੰ ਸ਼ਿਵ ਦੀਪ ਬਰਾੜ, ਜਸਵਿੰਦਰ ਸਿੰਘ ਸਰਕਲ ਆਗੂਆਂ ਤੋਂ ਇਲਾਵਾ ਅਮਰਜੀਤ ਪਾਲ ਸ਼ਰਮਾ, ਬੂਟਾ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਭਜਨ ਸਿੰਘ, ਵਿਜੇ ਸੋਈ, ਜੰਗੀਰ ਸਿੰਘ, ਰਾਮ ਸਰਨ, ਬਲਜੀਤ ਸਿੰਘ ਬਰਾੜ ਅਤੇ ਸੁਰਿੰਦਰ ਸਿੰਘ ਮੰਡਲ ਆਗੂਆਂ ਤੋਂ ਇਲਾਵਾ ਭੈਣ ਸੰਦੇਸ਼ ਕੁਮਾਰੀ ਨੇ ਸੰਬੋਧਨ ਕੀਤਾ। ਅਖੀਰ ’ਚ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਮੀਟਿੰਗ ’ਚ ਆਏ ਪੈਨਸ਼ਨਰਜ਼ ਵੀਰਾ ਅਤੇ ਫੈਮਲੀ ਪੈਨਸ਼ਨਰ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।