ਪੰਜਾਬ ਐਂਡ ਸਿੰਧ ਬੈਂਕ ਨੇ ਪੀਐੱਮਜੀਵਾਈ ਸਕੀਮ ਤਹਿਤ ਕਲੇਮ ਦਿੱਤਾ
ਪੰਜਾਬ ਐਂਡ ਸਿੰਧ ਬੈਂਕ ਨੇ ਪੀਐਮਜੀਵਾਈ ਸਕੀਮ ਤਹਿਤ ਕਲੇਮ ਦਿੱਤਾ
Publish Date: Sat, 31 Jan 2026 04:53 PM (IST)
Updated Date: Sat, 31 Jan 2026 04:55 PM (IST)
ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਪੰਜਾਬ ਐਂਡ ਸਿੰਧ ਬੈਂਕ ਬਰੀਵਾਲਾ ਦੀ ਸ਼ਾਖਾ ’ਚ ਕਰਮਜੀਤ ਕੌਰ ਪਤਨੀ ਬਲਵੀਰ ਸਿੰਘ ਨੇ ਪੀਐਮਜੀਵਾਈ ਸਕੀਮ ਦੇ ਤਹਿਤ ਆਪਣਾ ਬੀਮਾ ਕਰਵਾਇਆ ਸੀ। ਕੁਝ ਦਿਨ ਪਹਿਲਾਂ ਕਰਮਜੀਤ ਕੌਰ ਦੀ ਮੌਤ ਹੋ ਗਈ ਸੀ ਜਿਸ ’ਤੇ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਬਰੀਵਾਲਾ ਨੇ ਅੱਜ ਕਰਮਜੀਤ ਕੌਰ ਦੇ ਪਤੀ ਬਲਵੀਰ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਬੈਂਕ ਦੇ ਮੈਨੇਜ਼ਰ ਮਨੀਸ਼ ਕੁਮਾਰ ਸ਼ਰਮਾ, ਅਧਿਕਾਰੀ ਰਾਕੇਸ਼ ਕੁਮਾਰ ਭੁਜ, ਸੰਦੀਪ ਮੋਂਗਾ, ਅਮਨਦੀਪ ਗਿੱਲ, ਸਵਾਤੀ ਕਮਰਾ, ਪਵਨ ਕੁਮਾਰ ਚੌਧਰੀ, ਫੌਜੀ ਹੀਰਾ ਸਿੰਘ, ਬੀਸੀ ਸੁਖਚੈਨ ਸਿੰਘ ਆਦਿ ਹਾਜ਼ਰ ਸਨ।