ਪਿੰਡ ਸੁਖਨਾ ਵਿਖੇ ਮਨਰੇਗਾ ਕਾਮਿਆਂ ਵੱਲੋਂ ਜਨਤਕ ਇਕੱਤਰਤਾ
ਪਿੰਡ ਸੁਖਨਾ ਵਿਖੇ ਮਨਰੇਗਾ ਕਾਮਿਆਂ ਵੱਲੋਂ ਜਨਤਕ ਮੀਟਿੰਗ
Publish Date: Wed, 25 Feb 2026 03:33 PM (IST)
Updated Date: Wed, 25 Feb 2026 03:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਮਨਰੇਗਾ ਕਾਮਿਆਂ ਵੱਲੋਂ ਹਲਕੇ ਦੇ ਪਿੰਡ ਸੁਖਨਾ ਅਬਲੂ ਵਿਖੇ ਜਨਤਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਉਚੇਚੇ ਤੌਰ ’ਤੇ ਪੁੱਜੇ ਕਾਮਰੇਡ ਜਗਰੂਪ ਸਿੰਘ ਅਤੇ ਕਾਮਰੇਡ ਬੋਹੜ ਸਿੰਘ ਸੁਖਨਾ ਨੇ ਹਾਜਰੀਨ ਨੂੰ ਸੰਬੋਧਨ ਕੀਤਾ। ਇਸ ਮੌਕੇ ਮਨਰੇਗਾ ਕਾਮਿਆਂ ਵੱਲੋਂ ਨਰੇਗਾ ਮਜਦੂਰਾਂ ਨੂੰ ਕੰਮ ਤੋਂ ਵਾਂਝੇ ਰੱਖਣ, ਮਨਰੇਗਾ ਦੀ ਜਗ੍ਹਾ ਜੀ ਰਾਮ ਜੀ ਲਿਆਉਣਾ, ਕਾਮਿਆਂ ਦਾ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਦੇ ਸਰਕਾਰਾਂ ਦੇ ਫੈਸਲੇ ਅਤੇ ਹੋਰਨਾ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਹਾਜਰ ਕਾਮਿਆਂ ਨੇ ਮਨਰੇਗਾ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਅਤੇ ਦੱਸਿਆ ਕਿ 6 ਮਾਰਚ ਨੂੰ ਕੰਮ ਦੀ ਪ੍ਰਾਪਤੀ, ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ, ਮਨਰੇਗਾ ਹੱਕਾਂ ਦੀ ਬਹਾਲੀ ਅਤੇ ਜੀ ਰਾਮ ਜੀ ਵਿੱਚ 12 ਘੰਟੇ ਦਿਹਾੜੀ ਸਮਾਂ ਕਰਨ ਵਿਰੁੱਧ ਡਿਪਟੀ ਕਮਿਸ਼ਨਰ ਦਫਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਧਰਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਨਰੇਗਾ ਕਾਮੇ ਮੌਜੂਦ ਸਨ।