ਠੇਕਾ ਮੁਲਾਜ਼ਮ 7 ਨੂੰ ਦਿੜ੍ਹਬਾ ਰੈਲੀ ’ਚ ਹੋਣਗੇ ਸ਼ਾਮਿਲ
ਪੀਐਸਪੀਸੀਐਲ ਤੇ ਪੀਐਸਟੀਸੀਐਲ ਠੇਕਾ ਮੁਲਾਜ਼ਮ 7 ਫਰਵਰੀ ਨੂੰ ਦਿੜ੍ਹਬਾ ਰੈਲੀ ’ਚ ਹੋਣਗੇ ਸ਼ਾਮਿਲ
Publish Date: Wed, 04 Feb 2026 03:13 PM (IST)
Updated Date: Wed, 04 Feb 2026 03:17 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਟਚੂਅਲ ਵਰਕਰਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਗਰਿੱਡਸਟਾਫ ਦੀ ਭਲਾਈਆਣਾ ਗਰਿੱਡ ਤੇ ਫੀਲਡ ਸਟਾਫ਼ ਦੀ ਮੀਟਿੰਗ ਗਿੱਦੜਬਾਹਾ ਪਾਰਕ ’ਚ ਹੋਈ। ਇਸ ਮੌਕੇ ਆਗੂ ਕਿਰਪਾਲ ਸਿੰਘ ਮੱਲੀ, ਪ੍ਰਧਾਨ ਗਰਿੱਡ ਸਟਾਫ਼, ਬਲਜੀਤ ਸਿੰਘ ਪ੍ਰਧਾਨ ਫੀਲਡ ਸਟਾਫ, ਰਮੇਸ਼ ਕੁਮਾਰ, ਮਿੱਥਨ ਕੁਮਾਰ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ’ਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਆਪ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਪਣਾ ਸਮਾਂ ਲੰਘਾ ਰਹੀ ਹੈ। ਇਸ ਦੇ ਵਿਰੋਧ ਵਜੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ 7 ਫ਼ਰਵਰੀ ਨੂੰ ਦਿੜ੍ਹਬਾ ਦੀ ਅਨਾਜ਼ ਮੰਡੀ ’ਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਪੀਐਸਟੀਸੀਐਲ ਅਤੇ ਪੀਐਸਟੀਸੀਐਲ ਠੇਕਾ ਮੁਲਾਜ਼ਮ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਾਮਿਲ ਹੋਣਗੇ। ਇਸ ਮੌਕੇ ਸਕਿੰਦਰ ਸਿੰਘ, ਅਮਨਦੀਪ ਖਾਨ ਮਿੱਥਣ, ਪ੍ਰਕਾਸ਼ ਕੁਮਾਰ, ਅਨਿਲ ਕੁਮਾਰ, ਮਨਪ੍ਰੀਤ ਸਿੰਘ, ਸੋਮਾ, ਸ਼ੰਕਰ ਕੁਮਾਰ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ ਤੇ ਵਰਕਰ ਹਾਜ਼ਰ ਸਨ।