ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਜੁਆਇੰਟ ਫੋਰਮ ਨੇ ਕੀਤੀ ਗੇਟ ਰੈਲੀ
ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਜੁਆਇੰਟ ਫੋਰਮ ਨੇ ਕੀਤੀ ਗੇਟ ਰੈਲੀ
Publish Date: Wed, 01 Apr 2026 07:13 PM (IST)
Updated Date: Wed, 01 Apr 2026 07:16 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਜੁਆਇੰਟ ਫੋਰਮ, ਬਿਜ਼ਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 29 ਲੇਬਰ ਕਾਨੂੰਨ ਰੱਦ ਕਰਨ, 4 ਲੇਬਰ ਕੋਡ 01 ਅਪ੍ਰੈਲ 2026 ਤੋਂ ਲਾਗੂ ਕਰਨ ਦੇ ਰੋਸ ਵੋਂ ਸਬ ਡਵੀਜਨ ਬਰੀਵਾਲਾ ਵੱਲੋਂ ਗੇਟ ਰੈਲੀ ਕਰਦਿਆਂ ਕਾਲੇ ਬਿੱਲੇ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਏ ਕਿ ਆਏ ਦਿਨ ਮੁਲਾਜ਼ਮ ਮਾਰੂ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜੁਆਇੰਟ ਫੋਰਮ,ਬਿਜ਼ਲੀ ਏਕਤਾ ਮੰਚ ਸਖ਼ਤ ਸ਼ਬਦਾਂ ’ਚ ਵਿਰੋਧ ਕਰਦਾ ਹੈ। ਇਸ ਗੇਟ ਰੈਲੀ ਨੂੰ ਸਬੋਧਨ ਕਰਦਿਆ ਡਵੀਜ਼ਨ ਜਰਨਲ ਸਕੱਤਰ ਜਗਵੀਰ ਸਿੰਘ, ਸਬ ਡਵੀਜਨ ਬਰੀਵਾਲਾ ਸਕੱਤਰ ਸੁਖਨੰਦਨ ਸਿੰਘ, ਪ੍ਰਧਾਨ ਬਲਜਿੰਦਰ ਸਿੰਘ, ਪ੍ਰੈਸ ਸਕੱਤਰ ਕੁਲਵੰਤ ਸਿੰਘ ਮਰਾੜ, ਸਲਾਹਕਾਰ ਗੁਰਮੀਤ ਸਿੰਘ ਵੜਿੰਗ, ਜੁਆਇੰਟ ਸਕੱਤਰ ਮਨਪ੍ਰੀਤ ਸਿੰਘ ਤੇ ਹੋਰ ਸਾਥੀਆਂ ਕਮਲਜੀਤ ਸਿੰਘ, ਬਲਜਿੰਦਰ ਸਿੰਘ ਮੱਲਣ ਆਦਿ ਸਾਥੀ ਗੇਟ ਰੈਲੀ ’ਚ ਹਾਜ਼ਰ ਹੋਏ ਤੇ ਕੇਂਦਰ ਸਰਕਾਰ ਵੱਲੋਂ 29 ਲੇਬਰ ਕਾਨੂੰਨ ਰੱਦ ਕਰਕੇ 4 ਲੇਬਰ ਕੋਡ ਲਾਗੂ ਕਰਨ ਦੇ ਵਿਰੋਧ ’ਚ ਵਿਚਾਰ ਸਾਂਝੇ ਕੀਤੇ ਤੇ ਇਨ੍ਹਾਂ 4 ਲੇਬਰ ਕੋਡ ਦਾ ਵਿਰੋਧ ਕੀਤਾ ਗਿਆ।