ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਹੋਟਲ ਮਾਲਕ ਸਮੇਤ ਤਿੰਨ ਨਾਮਜ਼ਦ
ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਹੋਟਲ ਮਾਲਕ ਸਮੇਤ ਤਿੰਨ ਨਾਮਜ਼ਦ
Publish Date: Mon, 19 Jan 2026 06:49 PM (IST)
Updated Date: Mon, 19 Jan 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਲੋਟ ਦੇ ਇੱਕ ਹੋਟਲ ’ਚ ਪੁਲਿਸ ਵੱਲੋਂ ਛਾਪਾ ਮਾਰਦਿਆਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ ਕੀਤਾ ਹੈ। ਪੁਲਿਸ ਵੱਲੋਂ ਹੋਟਲ ਮਾਲਕ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਨਵੀਨਪਾਲ ਸਿੰਘ ਨੇ ਦੱਸਿਆ ਕਿ ਮਲੋਟ ਸਿਟੀ ਪੁਲਿਸ ਥਾਣੇ ਦੇ ਇੰਚਾਰਜ ਵਰੁਣ ਯਾਦਵ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ’ਚ ਗਸ਼ਤ ਅਤੇ ਜਾਂਚ ਕਰ ਰਹੀ ਸੀ। ਮੁਖਬਰ ਨੇ ਦੱਸਿਆ ਕਿ ਰੋਇਲ ਇੰਨ ਹੋਟਲ ਮਲੋਟ ਦਾ ਮਾਲਕ ਅਨਿਲ ਵਾਸੀ ਗੰਗਾਨਗਰ, ਹੋਟਲ ਮੈਨੇਜ਼ਰ ਦਿਲਕੁਸ਼ ਕੁਮਾਰ ਵਾਸੀ ਦੇਵ ਨਗਰ ਗੰਗਾਨਗਰ ਅਤੇ ਹੋਟਲ ਮੈਨੇਜਰ ਰਹਿਮਤ ਆਪਣੇ ਉਕਤ ਹੋਟਲ ’ਚ ਬਾਹਰੋਂ ਲੜਕੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਦੇ ਹਨ ਅਤੇ ਉੱਥੇ ਗਾਹਕਾਂ ਨੂੰ ਲੜਕੀਆਂ ਨਾਲ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਲਈ ਪੇਸ਼ਕਸ਼ ਕਰਦੇ ਹਨ। ਜੇਕਰ ਤੁਸੀਂ ਹੁਣੇ ਇਸ ਹੋਟਲ ਤੇ ਛਾਪਾ ਮਾਰਿਆ ਜਾਵੇ ਤਾਂ ਇਸ ਹੋਟਲ ’ਚ ਕੁਝ ਔਰਤਾਂ ਅਤੇ ਵਿਅਕਤੀ/ਗਾਹਕ ਇਹ ਦੇਹ ਵਪਾਰ ਦਾ ਧੰਦਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਇਸਤੇ ਪੁਲਿਸ ਟੀਮ ਨੇ ਹੋਟਲ ਤੇ ਛਾਪਾ ਮਾਰਿਆ ਅਤੇ ਕੁਝ ਕੁੜੀਆਂ ਨੂੰ ਬਾਹਰੋਂ ਲਿਆ ਕੇ ਉੱਥੇ ਰੱਖਿਆ ਹੋਇਆ ਪਾਇਆ। ਇਸਤੋਂ ਬਾਅਦ ਹੋਟਲ ਮਾਲਕ ਅਨਿਲ ਵਾਸੀ ਗੰਗਾਨਗਰ, ਮੈਨੇਜ਼ਰ ਦਿਲਕੁਸ਼ ਕੁਮਾਰ ਪੁੱਤਰ ਸ਼ੰਭੂ ਕੁਮਾਰ ਵਾਸੀ ਦੇਵ ਨਗਰ, ਗੰਗਾਨਗਰ ਅਤੇ ਰਹਿਮਤ ਵਿਰੁੱਧ ਮੁਕੱਦਮਾ ਦਰਜ਼ ਕਰ ਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਨੇ ਦੱਸਿਆ ਕਿ ਮਲੋਟ ਦੇ ਹੋਰ ਹੋਟਲਾਂ ਤੇ ਵੀ ਛਾਪੇਮਾਰੀ ਅਤੇ ਜਾਂਚ ਕੀਤੀ ਗਈ ਹੈ।