ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਲਾਠੀਚਾਰਜ ਦੀ ਕੀਤੀ ਨਿਖੇਧੀ
ਪਾਵਰਕਾਮ ਪੈਨਸ਼ਨਰਾਂ ਨੇ ਕੀਤੀਆਂ ਅਹਿਮ ਵਿਚਾਰਾਂ
Publish Date: Wed, 11 Mar 2026 03:28 PM (IST)
Updated Date: Wed, 11 Mar 2026 03:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ’ਚ ਹੋਈ। ਬੁਲਾਰਿਆਂ ਨੇ 8 ਮਾਰਚ ਨੂੰ ਮੁਹਾਲੀ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਚੰਡੀਗੜ੍ਹ ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਦੀ ਨਖੇਧੀ ਕੀਤੀ। ਪੰਜਾਬ ਸਰਕਾਰ ਵੱਲੋਂ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਜਿਵੇ ਕਿ 31/12/15 ਤੋ ਪਹਿਲਾਂ ਰਿਟਾਇਰ ਹੋਏ ਮੁਲਾਜ਼ਮਾ ਦੀ ਪੈਨਸ਼ਨ 2-59 ਨਾਲ ਸੋਧੀ ਜਾਵੇ, 16% ਪੈਂਡਿੰਗ ਡੀ ਏ ਦਿੱਤਾ ਜਾਵੇ, 1/1/16 ਤੋਂ ਸੋਧੀ ਹੋਈ ਪੈਨਸ਼ਨ ਦਾ ਬਕਾਇਆ ਦਿੱਤਾ ਜਾਵੇ, 200 ਰੁਪਏ ਜਜੀਆ ਟੈਕਸ ਕੱਟਣਾ ਬੰਦ ਕੀਤਾ ਜਾਵੇ, 23 ਸਾਲਾਂ ਦਾ ਬਿਨਾਂ ਸ਼ਰਤ ਸਾਰਿਆਂ ਨੇ ਦਿੱਤਾ ਜਾਵੇ ਆਦਿ ਮੰਗਾਂ ਮੰਗ ਪੱਤਰ ਅਨੁਸਾਰ ਲਾਗੂ ਕੀਤੀਆਂ ਜਾਣ। ਮੀਟਿੰਗ ਨੂੰ ਸਰਕਲ ਆਗੂ ਸ਼ਿਵਦੀਪ ਸਿੰਘ ਬਰਾੜ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਮੰਡਲ ਆਗੂ ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਪਾਲ ਸ਼ਰਮਾ ਸਕੱਤਰ, ਜਰਨੈਲ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ, ਵਿਜੇ ਸੋਈ, ਬਲਜੀਤ ਸਿੰਘ ਬਰਾੜ ਅਤੇ ਸੁਰਿੰਦਰ ਸਿੰਘ ਸੰਬੋਧਨ ਕੀਤਾ।