ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
Publish Date: Wed, 22 Apr 2026 06:25 PM (IST)
Updated Date: Wed, 22 Apr 2026 06:28 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ : ਮਾਰਕੀਟ ਕਮੇਟੀ ਮਲੋਟ ਵੱਲੋਂ ਮਲੋਟ ਦੀ ਅਨਾਜ ਮੰਡੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਵੱਧ ਰਹੇ ਗਰਮੀ ਦੇ ਪ੍ਰਕੋਪ ਕਰਕੇ ਲਗਾਈ ਗਈ ਛਬੀਲ ’ਚ ਜਿੱਥੇ ਦਾਣਾ ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨਾਂ ਅਤੇ ਕੰਮ ਕਰ ਰਹੇ ਮਜ਼ਦੂਰਾਂ ਤੋਂ ਇਲਾਵਾ ਰਾਹਗੀਰਾਂ ਨੇ ਵੀ ਠੰਡੇ ਮਿੱਠੇ ਪਾਣੀ ਠੰਡਾ ਮਿੱਠਾ ਪਾਣੀ ਛਕਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਰਾੜ ਲੱਖੇਵਾਲੀ ਤੇ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਰਹੇਜਾ ਤੋਂ ਇਲਾਵਾ ਮੰਡੀ ਸੁਪਰਵੇਜਰ ਅਮਨਦੀਪ ਸਿੰਘ, ਸੰਦੀਪ ਕੁਮਾਰ ਅਤੇ ਅਜੇ ਪਾਰਕ ਨੇ ਆਪਣੇ ਹੱਥੀਂ ਸੇਵਾ ਕੀਤੀ। ਚੇਅਰਮੈਨ ਜਸ਼ਨ ਬਰਾੜ ਨੇ ਅਪੀਲ ਵੀ ਕੀਤੀ ਕਿ ਉਹ ਗਰਮੀ ਤੇ ਵਧ ਰਹੇ ਗਰਮੀ ਦੌਰਾਨ ਰਾਹਗੀਰਾਂ ਲਈ ਛਬੀਲਾਂ ਲਾਈਆਂ ਜਾਣ।