ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਦੀ ਐਲੂਮਨੀ ਮੀਟ ਦਾ ਪੋਸਟਰ ਰਿਲੀਜ਼
ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਦੀ ਐਲੂਮਨੀ ਮੀਟ ਸੰਬੰਧੀ ਪੋਸਟਰ ਜਾਰੀ
Publish Date: Tue, 24 Feb 2026 03:32 PM (IST)
Updated Date: Tue, 24 Feb 2026 03:34 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ ਸਰਦਰਗੜ੍ਹ ਦੇ ਸਾਬਕਾ ਵਿਦਿਆਰਥੀਆਂ ਵੱਲੋਂ 7 ਮਾਰਚ ਨੂੰ ਐਲੂਮਨੀ ਮੀਟ ਕਰਵਾਈ ਜਾ ਰਹੀ ਹੈ। ਇਸ ਸਬੰਧੀ ਅੱਜ ਕਾਲਜ ਦੇ ਕਾਰਜਕਾਰੀ ਪ੍ਰਿੰ. ਜਸਪ੍ਰੀਤ ਸਿੰਘ ਬਰਾੜ ਵੱਲੋਂ ਐਲੂਮਨੀ ਮੀਟ ਦਾ ਅਧਿਕਾਰਕ ਪੋਸਟਰ ਜਾਰੀ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਐਲੂਮਨੀ ਮੀਟ ਦਾ ਮੁੱਖ ਉਦੇਸ਼ ਪੁਰਾਣੇ ਵਿਦਿਆਰਥੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਹੈ ਤਾਂ ਜੋ ਉਹ ਆਪਣੇ ਤਜਰਬੇ ਮੌਜੂਦਾ ਵਿਦਿਆਰਥੀ ਵਰਗ ਨਾਲ ਸਾਂਝੇ ਕਰ ਸਕਣ ਅਤੇ ਕਾਲਜ ਦੇ ਵਿਕਾਸ ’ਚ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀ ਕਿਸੇ ਵੀ ਸੰਸਥਾ ਦੀ ਅਹਿਮ ਪੂੰਜੀ ਹੁੰਦੇ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਨਾਲ ਮੌਜੂਦਾ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ 7 ਮਾਰਚ ਨੂੰ ਹੋਣ ਵਾਲੀ ਐਲੂਮਨੀ ਮੀਟ ਵਿੱਚ ਸ਼ਿਰਕਤ ਕਰਨ ਅਤੇ ਆਪਣੇ ਸਾਥੀਆ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਤਾਜ਼ਾ ਕਰਨ। ਇਸ ਮੌਕੇ ਸਾਬਕਾ ਵਿਦਿਆਰਥੀ ਕੰਵਰਜੀਤ ਸਿੰਘ ਕੰਗ, ਐਡਵੋਕੇਟ ਕੁਲਦੀਪ ਜਿੰਦਲ, ਮਾਧੋ ਦਾਸ ਸਿੰਘ, ਯਾਦਵਿੰਦਰ ਔਲਖ ਗੁਰੂਸਰ, ਹਰਜਿੰਦਰ ਸਿੰਘ ਤੋਂ ਇਲਾਵਾ ਕਾਰਜਕਾਰੀ ਪ੍ਰਿੰ. ਜਸਪ੍ਰੀਤ ਸਿੰਘ ਬਰਾੜ, ਡਾ.ਅਮਨਦੀਪ ਕੌਰ ਗੁਰਨਾ, ਪ੍ਰੋ. ਰਣਵੀਰ ਕੌਰ, ਪ੍ਰੋ. ਗਗਨਦੀਪ ਸਿੰਘ, ਡਾ.ਰਮਨਦੀਪ ਕੌਰ, ਪ੍ਰੋ.ਸੁਮਨ ਬਾਲਾ, ਡਾ. ਵੀਰਪਾਲ ਕੌਰ, ਡਾ.ਕੁਲਵਿੰਦਰ ਕੌਰ ਗਿੱਲ, ਪ੍ਰੋ. ਮਨਜੋਤ ਮਾਨ, ਸੁਖਯਾਦਵਿੰਦਰ ਸਿੰਘ, ਦੀਪਾ ਅਤੇ ਹਰਮੀਤ ਸਿੰਘ ਆਦਿ ਹਾਜ਼ਰ ਸਨ।