ਪੁਲਿਸ ਨੇ ‘ਕਾਸੋ’ ਆਪ੍ਰੇਸ਼ਨ ਤਹਿਤ ਵਿੱਢੀ ਤਲਾਸ਼ੀ ਮੁਹਿੰਮ
ਪੁਲਿਸ ਵੱਲੋਂ ਨਸ਼ਿਆ ਨੂੰ ਲੈ ਕੇ ਸਰਚ ਅਭਿਆਨ
Publish Date: Sat, 21 Mar 2026 05:22 PM (IST)
Updated Date: Sat, 21 Mar 2026 05:25 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ ਇਲਾਕੇ ਦੇ ਵੱਖ ਵੱਖ ਮੁਹੱਲਿਆਂ ’ਚ ਨਸ਼ਿਆਂ ਨੂੰ ਲੈ ਕੇ ਕਾਸੋ ਅਧੀਨ ਸਰਚ ਅਭਿਆਨ ਚਲਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਰੁਣ ਮੁੰਡਣ ਨੇ ਦੱਸਿਆ ਕਿ ਲੋਕਾਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਸਬ ਡਵੀਜਨ ਗਿੱਦੜਬਾਹਾ ਅੰਦਰ ਵੱਖ ਵੱਖ ਜਗ੍ਹਾ ’ਤੇ ਸਰਚ ਆਪ੍ਰੇਸ਼ਨ ਕੀਤਾ ਗਿਆ। ਜਿਸ ਦੌਰਾਨ ਇਕ ਵਿਅਕਤੀ ਨੂੰ ਪੁੱਛਗਿੱਛ ਲਈ ਰਾਊਂਡਅੱਪ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਹੁਣ ਤੱਕ ਪੁਲਿਸ ਨੇ 15 ਐੱਨਡੀਪੀਐੱਸ ਦੇ ਮਾਮਲੇ ਦਰਜ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਰੀਬ 21 ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਨੂੰ ਵੱਖ ਵੱਖ ਓਟ ਅਤੇ ਡੀ. ਅਡੀਕਸ਼ਨ ਸੈਂਟਰਾਂ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਸੋ ਅਧੀਨ ਸਰਚ ਆਪ੍ਰੇਸ਼ਨ ਲਗਾਤਾਰ ਚੱਲ ਰਿਹਾ ਹੈ ਅਤੇ ਇਸਤੋਂ ਪਹਿਲਾਂ ਹਲਕੇ ਦੇ ਕਈ ਪਿੰਡਾਂ ’ਚ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ਤੇ ਸਰਚ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਬਚਨਬੱਧ ਹੈ।ਇਸ ਮੌਕੇ ਥਾਣਾ ਗਿੱਦੜਬਾਹਾ ਦੇ ਐੱਸਐੱਚਓ ਹਰਗੋਬਿੰਦ ਸਿੰਘ ਮਾਨ ਅਤੇ ਥਾਣਾ ਕੋਟਭਾਈ ਦੀ ਐੱਸਐੱਚਓ ਦੀਪਿਕਾ ਕੰਬੋਜ ਵੀ ਮੌਜੂਦ ਸਨ।