ਸ਼ਾਇਰ ਨਿਰਮਲ ਦਿਓਲ ਦੀ ਪੁਸਤਕ 'ਰੰਗਾਂ ਦੀਆਂ ਬਾਤਾਂ’ ਲੋਕ ਅਰਪਣ
ਸ਼ਾਇਰ ਨਿਰਮਲ ਦਿਓਲ ਦੀ ਪੁਸਤਕ 'ਰੰਗਾਂ ਦੀਆਂ ਬਾਤਾਂ’ ਕੀਤੀ ਲੋਕ ਅਰਪਣ
Publish Date: Wed, 18 Mar 2026 04:32 PM (IST)
Updated Date: Wed, 18 Mar 2026 04:34 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬੀ ਸਾਹਿਤ ਦਾ ਹਰਾਵਲ ਦਸਤਾ ਮੰਨੀ ਜਾਣ ਵਾਲੀ ਆਸਟਰੇਲੀਆ ਦੀ ਸਿਰਮੌਰ ਅਦਬੀ ਸੰਸਥਾ ਇਪਸਾ ਵੱਲੋਂ ਆਪਣੇ ਦਸਵੇਂ ਸਾਲ ਦੀ ਵਰ੍ਹੇਗੰਢ ਮੌਕੇ ਸਾਹਿਤਕ ਸਮਾਗਮ ਮਰਹੂਮ ਡਾ. ਸੁਰਜੀਤ ਪਾਤਰ ਦੀ ਸਿਮਰਤੀ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ’ਚ ਡਾਕਟਰ ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਪਾਤਰ ਨੇ ਕਨੇਡਾ ਤੋਂ ਆ ਕੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਡਾ. ਸੁਰਜੀਤ ਪਾਤਰ ਦਾ ਸਪੁੱਤਰ ਅੰਕੁਰ ਪਾਤਰ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਇਪਸਾ ਗਰੁੱਪ ਦੇ ਜੁਆਇੰਟ ਕੁਆਰਡੀਨੇਟਰ ਸਰਬਜੀਤ ਸੋਹੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੀਤੀ। ਇਸ ਮੌਕੇ ਪੁਸ਼ਪਿੰਦਰ ਤੂਰ ਨੇ ਔਰਤਾਂ ਦੇ ਹੱਕਾਂ ਅਤੇ ਸਮਾਜ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨਾਮਵਰ ਸਾਹਿਤਕ ਅਤੇ ਸਮਾਜਿਕ ਹਸਤੀਆਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਤੇ ਸਿਰਮੌਰ ਸ਼ਾਇਰ ਲੇਖਕ ਨਿਰਮਲ ਦਿਓਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਰੰਗਾਂ ਦੀਆਂ ਬਾਤਾਂ’ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਸਰਬਜੀਤ ਸੋਹੀ ਵੱਲੋਂ ਲੇਖਕ ਨਿਰਮਲ ਦਿਓਲ ਦੀ ਨਵੀਂ ਪ੍ਰਕਾਸ਼ਤ ਪੁਸਤਕ ਰੰਗਾਂ ਦੀਆਂ ਬਾਤਾਂ’ ਬਾਰੇ ਚਨਣਾ ਪਾਇਆ ਗਿਆ ਅਤੇ ਉਸਦੀ ਸਾਹਿਤਕ ਮਹੱਤਾ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਰੀਤੀਕਾ ਅਹੀਰ ਨੇ ਔਰਤ ਦੇਸ ਬਾਰੇ ਗੱਲਬਾਤ ਕਰਦਿਆਂ ਆਧੁਨਿਕ ਸਮਾਜ ਵਿੱਚ ਔਰਤਾਂ ਦਾ ਸੰਘਰਸ਼ ਸਿਰਫ ਸਮਾਜਿਕ ਹੀ ਨਹੀਂ ਸਗੋਂ ਕਾਨੂੰਨੀ ਪੱਧਰ ਤੇ ਵੀ ਜਾਰੀ ਹੈ। ਸ਼ਾਇਰ ਰੁਪਿੰਦਰ ਸੋਚ ਨੇ ਆਪਣੀ ਕਿਪਤਾ ਰਾਹੀਂ ਹਾਜ਼ਰੀ ਲਗਵਾਈ ਤੇਜੂ ਤੇਜੀ ਭੰਗੂ ਨੇ ਆਪਣੇ ਗੀਤ ਨਾਲ ਸਮਾਗਮ ਨੂੰ ਰੰਗੀਨ ਬਣਾਇਆ ਲੋਕ ਧਾਰਾ ਨਾਲ ਜੁੜੀ ਲੇਖਕਾ ਗੁਰਮੀਤ ਕੌਰ ਸੰਧਾ ਨੇ ਵੀ ਆਪਣੀ ਕਵਿਤਾ ਪੇਸ਼ ਕਰਕੇ ਸਰੋਤਿਆਂ ਨੂੰ ਖੂਬ ਦਾਦ ਹਾਸਿਲ ਕੀਤੀ। ਸੁਖਨੈਪ ਦੌੜ ਤੇ ਡਾਕਟਰ ਸੁਰਜੀਤ ਪਾਤਰ ਦੀ ਇੱਕ ਮਸ਼ਹੂਰ ਗਜ਼ਲ ਗਾ ਕੇ ਉਹਨਾਂ ਨੂੰ ਸੰਗੀਤ ਮਈ ਸ਼ਰਧਾਂਜਲੀ ਭੇਂਟ ਕੀਤੀ, ਪ੍ਰੀਤ ਸਮਾਗਮ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ । ਸਮਾਗਮ ਦੇ ਅੰਤ ’ਚ ਸਨਮਾਨ ਦੀਆਂ ਰਸਮਾਂ ਇਫਸਾ ਵੱਲੋਂ ਨਿਭਾਈਆਂ ਗਈਆਂ ਅਤੇ ਉਪਕਾਰ ਸਿੰਘ ਨੂੰ ਗਜ਼ਲ ਅਤੇ ਗੁਰਮਤ ਗਾਇਨ ਲਈ ਜੀਵਨ ਭਰ ਦੇ ਯੋਗਦਾਨ ਤੇ ਪ੍ਰਾਪਤੀਆਂ ਲਈ ਅਵਾਰਡ ਆਫ ਅੰਡਰ ਪ੍ਰਧਾਨ ਕੀਤਾ ਗਿਆ। ਇਸ ਮੌਕੇ ਅਮਰ ਸਿੰਘ ਆਰਟਿਸਟ, ਬਿਕਰਮਜੀਤ ਸਿੰਘ ਚੰਦੀ, ਪਾਲ ਰੋਂਕੇ, ਜੋਗਿੰਦਰ ਸਿੰਘ ਖਟੜਾ, ਨਿਰਮਲ ਦਿਓਲ, ਅੰਕੁਰ ਪਾਤਰ, ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਸਾਹਿਤਕ ਪ੍ਰੇਮੀ ਤੇ ਨਾਮਵਾਰ ਹਸਤੀਆਂ ਹਾਜ਼ਰ ਸਨ।