ਲੋਕਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਚਾਲਾਨ ਤੋਂ ਬਚਣ : ਐੱਸਐੱਚਓ ਮਾਨ
ਲੋਕਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਚਲਾਨ ਤੋਂ ਬਚਣ : ਐਸਐਚਓ ਹਰਗੋਬਿੰਦ ਸਿੰਘ ਮਾਨ
Publish Date: Fri, 20 Feb 2026 05:39 PM (IST)
Updated Date: Fri, 20 Feb 2026 05:42 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਬੇਤਰਤੀਬ ਢੰਗ ਨਾਲ ਖੜ੍ਹੇ ਵਹੀਕਲ, ਬਿਨਾਂ ਨੰਬਰ ਪਲੇਟ, ਬਿਨਾਂ ਕਾਗਜ਼ ਅਤੇ ਆਵਾਜਾਈ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ 2 ਜਾਂ 4 ਪਹੀਆ ਵਾਹਨਾਂ ’ਤੇ ਹੁਣ ਪੁਲਿਸ ਦੀ 24 ਘੰਟੇ ਨਜ਼ਰ ਰਹੇਗੀ। ਸ਼ਹਿਰ ਅੰਦਰ ਨਿਗਰਾਨੀ ਲਈ ਲਗਾਏ ਗਏ ਸੀਸੀਟੀਵੀ ਕੈਮਰਿਆਂ ਰਾਹੀਂ ਸ਼ਹਿਰ ਦੇ ਮੁੱਖ ਬਾਜਾਰ ਸਮੇਤ ਅਤੇ ਭੀੜ ਵਾਲੇ ਸਥਾਨਾਂ ਤੇ ਹੁਣ ਸੜਕ ਗਲਤ ਢੰਗ ਨਾਲ ਖੜ੍ਹੇ ਕੀਤੇ ਜਾਣ ਵਾਲੇ ਵਾਹਨਾਂ ਦੇ ਈ-ਚਲਾਨ ਕੱਟੇ ਜਾਣਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਗਿੱਦੜਬਾਹਾ ਦੇ ਐਸਐਚਓ ਹਰਗੋਬਿੰਦ ਸਿੰਘ ਮਾਨ, ਟਰੈਫਿਕ ਇੰਚਾਰਜ ਹਰਭਗਵਾਨ ਸਿੰਘ ਅਤੇ ਪੀਸੀਆਰ ਇੰਚਾਰਜ ਜਗਸੀਰ ਪੁਰੀ ਨੇ ਦੱਸਿਆ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਸੁਧਾਰਨ ਲਈ ਪੁਲੀਸ ਵੱਲੋਂ ਪੀਸੀਆਰ ਕਰਮਚਾਰੀਆਂ ਤੋਂ ਇਲਾਵਾ ਸਿਵਲ ਵਰਦੀ ’ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਗ਼ਲਤ ਢੰਗ ਨਾਲ ਪਾਰਕ ਕੀਤੇ ਵਹੀਕਲਾਂ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾ ਤੇ ਨਜਰਸਾਨੀ ਕਰਦੇ ਹੋਏ ਤੁਰੰਤ ਈ-ਚਲਾਨ ਕਰਨਗੇ ਅਤੇ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਤੇ ਸੰਬੰਧਤ ਵਾਹਨ ਨਿਯਮਾਂ ਅਨੁਸਾਰ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਚਲਾਨ ਤੋਂ ਬਚਣ।