ਮੁਹੱਲੇ ’ਚ ਸ਼ਰਾਬ ਦਾ ਠੇਕਾ ਖੋਲੇ ਜਾਣ ’ਤੇ ਭੜਕੇ ਲੋਕ, ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਮੁਹੱਲੇ ’ਚ ਸ਼ਰਾਬ ਦਾ ਠੇਕਾ ਖੋਲੇ ਜਾਣ ’ਤੇ ਭੜਕੇ ਲੋਕ
Publish Date: Sun, 01 Feb 2026 04:49 PM (IST)
Updated Date: Sun, 01 Feb 2026 04:52 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਕੋਟਲੀ ਰੋਡ ਵਾਰਡ ਨੰਬਰ 29 ’ਚ ਸ਼ਰਾਬ ਦਾ ਠੇਕਾ ਖੋਲੇ ਜਾਣ ’ਤੇ ਲੋਕ ਭੜਕ ਉੱਠੇ। ਇਸ ਦੌਰਾਨ ਲੋਕਾਂ ਨੇ ਸ਼ਰਾਬ ਠੇਕੇਦਾਰ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀਆਂ ਨੇ ਕਿਹਾ ਕਿ ਰਿਹਾਇਸ਼ੀ ਖੇਤਰ ’ਚ ਸ਼ਰਾਬ ਦਾ ਠੇਕਾ ਖੋਲ੍ਹਣਾ ਗੈਰਕਾਨੂੰਨੀ ਹੈ ਪਰ ਬਾਵਜੂਦ ਇਸਦੇ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਹੈ ਜਿਸਨੂੰ ਕਿਸੇ ਵੀ ਹਾਲਤ ’ਚ ਖੁੱਲਣ ਨਹੀਂ ਦਿੱਤਾ ਜਾਵੇਗਾ। ਵਾਰਡ ਵਾਸੀਆਂ ਤਰਲੋਕ ਕੁਮਾਰ, ਪੂਨਮ ਰਾਣੀ, ਸਰਲਾ ਰਾਣੀ ਅਤੇ ਬਿਮਲਾ ਰਾਣੀ ਨੇ ਕਿਹਾ ਕਿ ਇੱਥੋਂ ਦੀ ਔਰਤਾਂ ਅਤੇ ਬੱਚਿਆਂ ਦਾ ਆਉਣ ਜਾਣਾ ਹੈ, ਤੇ ਜੇਕਰ ਠੇਕਾ ਖੁੱਲਦਾ ਹੈ ਤਾਂ ਬੱਚਿਆਂ ਉੱਪਰ ਬਹੁਤ ਬੁਰਾ ਪ੍ਰਭਾਵ ਪਵੇਗਾ। ਇਸਤੋਂ ਇਲਾਵਾ ਸ਼ਰਾਬੀ ਲੋਕ ਸ਼ਰਾਬ ਪੀਕੇ ਗਾਲੀ ਗਲੋਚ ਕਰਨਗੇ ਜਿਸ ਕਾਰਨ ਔਰਤ ਨੂੰ ਵੀ ਪ੍ਰੇਸ਼ਾਨੀ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਇੱਥੇ ਠੇਕਾ ਨਾ ਖੋਲ੍ਹਿਆ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।