ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਨੇ ਵਿਧਾਇਕ ਕਾਕਾ ਬਰਾੜ ਨੂੰ ਸੌਂਪਿਆ ਮੰਗ ਪੱਤਰ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਧਾਇਕ ਕਾਕਾ ਬਰਾੜ ਨੂੰ ਸੌਂਪਿਆ ਮੰਗ ਪੱਤਰ
Publish Date: Wed, 07 Jan 2026 03:54 PM (IST)
Updated Date: Wed, 07 Jan 2026 03:56 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਜੋਗਿੰਦਰ ਸਿੰਘ ਮੱਲਣ ਮੰਡਲ ਪ੍ਰਧਾਨ ਦੀ ਅਗਵਾਈ ’ਚ ਮੰਗ ਪੱਤਰ ਦਿੱਤਾ ਗਿਆ ਅਤੇ ਐਮਐਲਏ ਨਾਲ ਗੱਲਬਾਤ ਸਾਂਝੀ ਕੀਤੀ। ਇਸ ਦੌਰਾਨ ਪੈਨਸ਼ਨਰ ਐਸ. ਦੇ ਆਗੂਆਂ ਵੱਲੋਂ ਮੰਗਾਂ ਬਾਰੇ ਜਾਣੂ ਕਰਾਇਆ ਗਿਆ। ਐਮਐਲਏ ਜਗਦੀਪ ਸਿੰਘ ਬਰਾੜ ਨੇ ਭਰੋਸਾ ਦਵਾਇਆ ਕਿ ਜਲਦੀ ਹੀ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਮੱਲਣ ਤੋਂ ਇਲਾਵਾ ਬੂਟਾ ਸਿੰਘ, ਜਰਨੈਲ ਸਿੰਘ, ਅਮਰਜੀਤ ਪਾਲ ਸ਼ਰਮਾ, ਭਜਨ ਸਿੰਘ, ਮੇਜਰ ਸਿੰਘ, ਸ਼ਿਵਦੀਪ ਸਿੰਘ ਬਰਾੜ, ਜੰਗੀਰ ਸਿੰਘ, ਸੁਰਿੰਦਰ ਸਿੰਘ, ਰਾਮ ਸਰਨ ਸਾਰੇ ਮੰਡਲ ਆਗੂ ਅਤੇ ਵੱਡੀ ਪੱਧਰ ’ਤੇ ਪੈਨਸ਼ਨਰ ਸਾਥੀ ਹਾਜ਼ਰ ਸਨ। ਇਸਤੋਂ ਇਲਾਵਾ ਜੋਗਿੰਦਰ ਸਿੰਘ ਮੱਲਣ ਮੰਡਲ ਪ੍ਰਧਾਨ ਅਤੇ ਅਮਰਜੀਤ ਪਾਲ ਸ਼ਰਮਾ ਮੰਡਲ ਸਕੱਤਰ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 10 ਜਨਵਰੀ 2026 ਨੂੰ ਜਨਰਲ ਮੀਟਿੰਗ ਪੈਨਸ਼ਨ ਦਫਤਰ ਕੀਤੀ ਜਾ ਰਹੀ ਹੈ ਅਤੇ 16 ਜਨਵਰੀ 2026 ਨੂੰ ਕਿਸਾਨ ਮੁਲਾਜ਼ਮ ਪੈਨਸ਼ਨਰਜ਼ ਅਤੇ ਹੋਰ ਜਥੇਬੰਦੀਆਂ ਇਕੱਠੀਆਂ ਹੋ ਕੇ ਜ਼ਿਲ੍ਹਾ ਹੈਡ ਕੁਆਰਟਰ ਤੇ ਬਿਜਲੀ ਸੋਧ ਬਿਲ 2025 ਬੀਜ ਬਿੱਲ 2025, ਲੇਬਰ ਕਾਨੂੰਨ ਜੋ ਲਾਗੂ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਜੋ ਸਰਕਾਰੀ ਜਮੀਨਾਂ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ ਉਸਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਪਾਵਰਕਾਮ ਪੈਨਸ਼ਨਰ ਹਾਜ਼ਰ ਸਨ।