ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਕੀਤੀ ਕਨਵੈਨਸ਼ਨ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਕੀਤੀ ਕਨਵੈਨਸ਼ਨ
Publish Date: Fri, 23 Jan 2026 04:06 PM (IST)
Updated Date: Fri, 23 Jan 2026 04:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪਾਵਰ ਕਾਮ ਸਰਕਲ ਸ੍ਰੀ ਮੁਕਤਸਰ ਸਾਹਿਬ ਦੀ ਕਨਵੈਨਸ਼ਨ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ’ਚ ਜੰਗ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਡਵੀਜਨਾਂ ਦੇ ਆਗੂ ਅਤੇ ਸਰਗਰਮ ਵਰਕਰਾ ਨੇ ਸ਼ਮੂਲੀਅਤ ਕੀਤੀ। ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ। ਭਜਨ ਲਾਲ ਅਤੇ ਹਰਜੀਤ ਸਿੰਘ ਗੁੜੀ ਸੰਘਰ ਸਰਕਲ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇ ਰਹੀ ਹੈ, ਬਿਜਲੀ ਸੋਧ ਬਿੱਲ 2025 ਨੂੰ ਲਿਆ ਕੇ ਬਿਜਲੀ ਅਦਾਰੇ ਦਾ ਪੂਰਨ ਤੌਰ ’ਤੇ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਦੀਪ ਸਿੰਘ ਬਰਾੜ ਨੇ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਬੀਜ ਬਿੱਲ 2025 ਲਿਆ ਕੇ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਕੇ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਹਨ ਅਤੇ ਲੇਬਰ ਕਾਨੂੰਨ ਲਾਗੂ ਕਰਕੇ ਮੁਲਾਜ਼ਮਾ, ਪੈਨਸ਼ਨਰਾਂ ਅਤੇ ਮਜ਼ਦੂਰਾਂ ਨੂੰ ਗੁਲਾਮ ਕੀਤਾ ਜਾ ਰਿਹਾ ਹੈ। ਕਨਵੈਨਸ਼ਨ ਨੂੰ ਭਜਨ ਲਾਲ, ਹਰਜੀਤ ਸਿੰਘ ਗੁੜੀ ਸੰਘਰ, ,ਰਾਧਾ ਕ੍ਰਿਸ਼ਨ,, ਸ਼ਿਵਦੀਪ ਬਰਾੜ, ਸਰਕਲ ਆਗੂਆਂ ਤੂੰ ਇਲਾਵਾ ਸ਼ੰਕਰ ਦਾਸ,ਅਨੀਦਾਨ,ਨੱਥਾ ਸਿੰਘ,ਇਕਬਾਲ ਸਿੰਘ ਢਿੱਲੋਂ, ਬਿੰਦਰ ਸਿੰਘ ਪ੍ਰਕਾਸ਼ ਚੰਦ , ਸ਼ਮਸ਼ੇਰ ਸਿੰਘ,ਜਸਵੀਰ ਸਿੰਘ, ਸਾਧੂ ਰਾਮ, ਬੂਟਾ ਸਿੰਘ, ਭਜਨ ਸਿੰਘ,ਵਸਾਵਾ ਰਾਮ,ਬਲਰਾਮ, ਉਰਮਿੰਦਰ ਸਿੰਘ ਦਿਲਾਵਰ ਸਿੰਘ ਮੰਡਲ ਆਗੂਆਂ ਨੇ ਸੰਬੋਧਨ ਕੀਤਾ।