ਸ਼ਹਿਰ ’ਚ ਅਰੂਟ ਜੀ ਮਹਾਰਾਜ ਦੇ ਨਾਮ ’ਤੇ ਚੌਕ ਬਣਾਉਣਾ ਸ਼ਲਾਘਾਯੋਗ : ਮੇਲੂ
ਸ਼ਹਿਰ ’ਚ ਅਰੂਟ ਜੀ ਮਹਾਰਾਜ ਦੇ ਨਾਮ ਤੇ ਚੌਕ ਬਣਾਉਣ ਦੇ ਪ੍ਰਸਤਾਵ ਨੂੰ ਪਾਸ ਕਰਨਾ ਸ਼ਲਾਘਾਯੋਗ : ਰਾਜਕੁਮਾਰ ਮੇਲੂ
Publish Date: Wed, 18 Mar 2026 07:07 PM (IST)
Updated Date: Wed, 18 Mar 2026 07:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਰੋਡ਼ਵੰਸ਼ ਸਭਾ ਵੱਲੋਂ ਛੇਤੀ ਹੀ ਸ਼ਹਿਰ ਚ ਸ੍ਰੀ ਅਰੂਟ ਜੀ ਮਹਾਰਾਜ ਦੇ ਨਾਮ ਤੇ ਇੱਕ ਚੌਕ ਬਣਾਇਆ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਦੀ ਮੀਟਿੰਗ ’ਚ ਕੌਂਸਲਰਾਂ ਵੱਲੋਂ ਇੱਕ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਅਰੋਡ਼ਵੰਸ ਸਭਾ ਦੇ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਨੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਇਹ ਬਹੁਤ ਚੰਗਾ ਕਦਮ ਹੈ ਕਿ ਸ਼ਹਿਰ ’ਚ ਸ੍ਰੀ ਅਰੂਟ ਜੀ ਮਹਾਰਾਜ ਦੇ ਨਾਮ ’ਤੇ ਕੋਈ ਚੌਕ ਹੋਵੇਗਾ। ਮੇਲੂ ਨੇ ਕਿਹਾ ਕਿ ਨੇਡ਼ਲੇ ਸ਼ਹਿਰਾਂ ’ਚ ਪਹਿਲਾਂ ਤੋਂ ਹੀ ਸ੍ਰੀ ਅਰੂਟ ਜੀ ਮਹਾਰਾਜ ਦੇ ਨਾਮ ਤੇ ਚੌਕ ਬਣੇ ਹੋਏ ਨੇ, ਜਿਸ ਲਈ ਮੁਕਤਸਰ ਤੋਂ ਵੀ ਲੰਬੇ ਸਮੇਂ ਤੋਂ ਸ੍ਰੀ ਅਰੂਟ ਜੀ ਮਹਾਰਾਜ ਦੇ ਨਾਮ ਤੇ ਚੌਂਕ ਬਣਾਉਣ ਦੀ ਮੰਗ ਚੱਲ ਰਹੀ ਸੀ। ਨਗਰ ਕੌਂਸਲ ਦੀ ਮੀਟਿੰਗ ’ਚ ਪ੍ਰਸਤਾਵ ਪਾਸ ਹੋਣ ਨਾਲ ਹੁਣ ਸ੍ਰੀ ਮੁਕਤਸਰ ਸਾਹਿਬ ਚ ਵੀ ਚੌਂਕ ਬਣਨ ਦੀ ਆਸ ਜਾਗੀ ਹੈ। ਉਨਾਂ ਨੇ ਸਹਿਯੋਗ ਦੇਣ ਲਈ ਵਿਧਾਇਕ ਜਗਦੀਪ ਸਿੰਘ ਕਾਕਾ ਬਰਾਡ਼, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਸਾਬਕਾ ਵਾਈਸ ਪ੍ਰਧਾਨ ਤੇ ਮੌਜੂਦਾ ਕੌਂਸਲਰ ਸਤਪਾਲ ਪਠੇਲਾ, ਕੌਂਸਲਰ ਕਵਿਤਾ ਸੁਖੀਜਾ, ਤਰਸੇਮ ਕੁਮਾਰ ਲਾਡੀ ਬੱਤਰਾ, ਸੰਜੀਵ ਕੁਮਾਰ ਧੂਡ਼ੀਆ, ਵਿਜੈ ਰੁਪਾਣਾ ਸਮੇਤ ਸਾਰੇ ਕੌਂਸਲਰਾਂ ਦਾ ਵੀ ਧੰਨਵਾਦ ਕੀਤਾ ਹੈ। ਓਧਰ ਅਰੋਡ਼ਵੰਸ਼ ਸਭਾ ਦੇ ਪੰਜਾਬ ਦੇ ਸੈਕਟਰੀ ਸੰਦੀਪ ਗਿਰਧਰ, ਸੀਨੀਅਰ ਆਗੂ ਅਸ਼ਵਨੀ ਗਿਰਧਰ ਨੇ ਵੀ ਇਸ ਪ੍ਰਸਤਾਵ ਨੂੰ ਪਾਸ ਕਰਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਨਗਰ ਕੌਂਸਲਰਾਂ ਦੀ ਸ਼ਲਾਘਾ ਕੀਤੀ ਹੈ। ਉਨਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪੱਰ ਉਠ ਕੇ ਅਜਿਹਾ ਕੰਮ ਹੋਣਾ ਸ਼ਹਿਰ ਦੇ ਵਿਕਾਸ ਲਈ ਚੰਗਾ ਕਦਮ ਹੁੰਦਾ ਹੈ। ਇਸ ਮੌਕੇ ਸਮਾਜਸੇਵੀ ਅਸ਼ੋਕ ਚੁੱਘ, ਬਿੱਟੂ ਲੱਖੇਵਾਲੀ ਵੀ ਮੌਜੂਦ ਸਨ।