ਅਕਾਲ ਅਕੈਡਮੀ ਦੌਲਾ ’ਚੋਂ ਪਾਹੁਲਪ੍ਰੀਤ ਕੌਰ ਅੱਵਲ
ਅਕਾਲ ਅਕੈਡਮੀ ਦੌਲਾ ’ਚੋਂ ਪਾਹੁਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
Publish Date: Tue, 21 Apr 2026 06:28 PM (IST)
Updated Date: Tue, 21 Apr 2026 06:31 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਕਲਗੀਧਰ ਟਰਸਟ ਬੜੂ ਸਾਹਿਬ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਅਕਾਲ ਅਕੈਡਮੀ ਦੌਲਾ ਦੇ ਦਸਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਾਹੁਲਪ੍ਰੀਤ ਕੌਰ ਪੁੱਤਰੀ ਮਾਧੋਦਾਸ ਸਿੰਘ ਖਾਲਸਾ ਗਿੱਦੜਬਾਹਾ ਨੇ ਅਕੈਡਮੀ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਗੁਰਮਿਤਾਜ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ ਦੂਜਾ ਸਥਾਨ ਤੇ ਪ੍ਰਭਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਅਕੈਡਮੀ ਦਾ ਨਤੀਜਾ ਜਿੱਥੇ 100 ਪ੍ਰਤੀਸ਼ਤ ਰਿਹਾ, ਉੱਥੇ ਹੀ ਲਗਭਗ 65 ਪ੍ਰਤੀਸ਼ਤ ਬੱਚਿਆਂ ਵੱਲੋਂ 80 ਪ੍ਰਤੀਸ਼ਤ ਤੋਂ ਵੱਧ ਨੰਬਰ ਲੈ ਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਮੈਡਮ ਵੱਲੋਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਬੱਚਿਆਂ ਦੀ ਤਰੱਕੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਸਾਰੇ ਅਧਿਆਪਕ ਸਾਹਿਬਾਨ ਨੂੰ ਉਨਾਂ ਦੀ ਮਿਹਨਤ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਮੈਡਮ ਵੱਲੋਂ ਸ਼ਾਨਦਾਰ ਨਤੀਜਾ ਆਉਣ ਤੇ ਬੱਚਿਆਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਰਵਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ, ਸਤਵੀਰ ਕੌਰ, ਜਗਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਮਨਦੀਪ ਕੌਰ ਸਿੱਧੂ, ਹਰਪ੍ਰੀਤ ਕੌਰ, ਸੰਦੀਪ ਕੌਰ, ਸੁਬਾਂਸ਼ ਕੁਮਾਰ, ਸੁਖਜੀਤ ਕੌਰ, ਬਬੀਤਾ ਮੈਡਮ, ਇੰਦਰਜੀਤ ਕੌਰ, ਹਰਮੀਤ ਕੌਰ, ਹਰਪ੍ਰੀਤ ਕੌਰ ਢਿੱਲੋਂ, ਅਨਿਲ ਕੁਮਾਰ, ਭਵਾਨੀ ਸਿੰਘ ਆਦਿ ਹਾਜ਼ਰ ਸਨ।