ਵਿਧਾਨ ਸਭਾ ਚੋਣਾਂ ਤੱਕ ਦੂਜੀਆਂ ਪਾਰਟੀਆਂ ਦਾ ਸਫਾਇਆ ਤੈਅ, ਬਣੇਗੀ ਆਪ ਦੀ ਸਰਕਾਰ : ਵਿਧਾਇਕ ਕਾਕਾ ਬਰਾੜ
ਵਿਧਾਨ ਸਭਾ ਚੋਣਾਂ ਤੱਕ ਦੂਜੀਆਂ ਪਾਰਟੀਆਂ ਦਾ ਸਫਾਇਆ ਤੈਅ, ਬਣੇਗੀ ਆਪ ਦੀ ਸਰਕਾਰ : ਵਿਧਾਇਕ ਕਾਕਾ ਬਰਾੜ
Publish Date: Mon, 16 Mar 2026 04:53 PM (IST)
Updated Date: Mon, 16 Mar 2026 04:55 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ-ਉਵੇਂ ਦੂਜੀਆਂ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ।ਇਸੇ ਲੜੀ ਤਹਿਤ ਢਾਣੀ ਦਸ਼ਮੇ਼ਸ ਨਗਰ ਵਿਖੇ ਟਕਸਾਲੀ ਅਕਾਲੀ ਦਲ ਦੇ ਸਾਬਕਾ ਸਰਪੰਚ ਤੇ ਉਨ੍ਹਾਂ ਦੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਸਵਾਗਤ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਕਾਰਨ ਦੂਜੀਆਂ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਲੋਕਾਂ ਦਾ ਖਾਸ ਧਿਆਨ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਪਾਰਟੀ ਹੈ ਜਿਸ ਨੇ ਜ਼ੋ ਕਿਹਾ ਉਹ ਕੀਤਾ। ਚੋਣਾਂ ਸਮੇਂ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਉਨ੍ਹਾਂ ਨੂੰ ਪੂਰਾ ਕੀਤਾ ਗਿਆ। ਹੁਣ ਮੁੱਖਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਦਾ ਕਾਰਡ ਬਣ ਰਹੇ ਹਨ ਅਤੇ ਮਹਿਲਾ ਗਰੰਟੀ ਵੀ ਪੂਰੀ ਕੀਤੀ ਗਈ ਜ਼ੋ ਕਿ 13 ਅਪੈ੍ਰਲ ਤੋਂ ਲਾਗੂ ਹੋਵੇਗੀ।ਇਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਦੂਜੀਆਂ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਇਸ ਦੌਰਾਨ ਸੋਨਾ ਸਰਪੰਚ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਗੁਰਲਾਲ ਸਿੰਘ, ਸਾਬਕਾ ਮੈਂਬਰ ਬਲਦੇਵ ਸਿੰਘ, ਗੁਰਦਾਸ ਸਿੰਘ ਚਹਿਲ, ਰਾਜਿੰਦਰ ਸਿੰਘ ਚਹਿਲ ਮੈਂਬਰ, ਜਗਸੀਰ ਸਿੰਘ ਚਹਿਲ, ਸੇਵਕ ਸਿੰਘ ਚਹਿਲ ਸਾਬਕਾ ਸਰਪੰਚ, ਮੋਹਨ ਸਿੰਘ ਚਹਿਲ, ਗੁਰਪ੍ਰੀਤ ਸਿੰਘ ਚਹਿਲ, ਸੁਖਚੈਨ ਸਿੰਘ ਚਹਿਲ, ਸਤਨਾਮ ਸਿੰਘ ਚਹਿਲ, ਬੂਟਾ ਸਿੰਘ ਚਹਿਲ, ਮਨਜਿੰਦਰ ਸਿੰਘ ਚਹਿਲ, ਹਰਸਿਮਰਨ ਸਿੰਘ ਚਹਿਲ, ਅਮਿਤੋਜ਼ ਸਿੰਘ ਚਹਿਲ ਆਦਿ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੀ ਗੱਲ ਸੁਣਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਇਸ ਮੌਕੇ ਤੇ ਸਰਪੰਚ ਥਾਂਦੇਵਾਲਾ ਬਲਵਿੰਦਰ ਬਿੰਦਾ, ਅਮਰਜੀਤ ਸਿੰਘ, ਸਤਿੰਦਰ ਬਰਾੜ, ਜ਼ਸਕਰਨ ਸਿੰਘ, ਰਾਜ ਸਿੰਘ, ਅਮਨਦੀਪ ਸਿੰਘ ਧਾਲੀਵਾਲ, ਗੁਰਦੀਪ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ, ਬਲਕਰਨ ਸਿੰਘ ਕਾਲਾ, ਦਾਰਾ ਸਿੰਘ ਸੰਗੂਧੋਣ, ਗੁਲਬਾਗ ਸਿੰਘ ਸੋਨਾ, ਗੁਰਕਰਨ ਸਿੰਘ, ਪਿੰਦਰ ਬਰਾੜ, ਮੈਂਬਰ ਅਮ੍ਰਿੰਤਪਾਲ ਸਿੰਘ, ਮੈਂਬਰ ਅਮਰੀਕ ਸਿੰਘ, ਜਸ਼ਨ ਮਾਂਗਟਕੇਰ ਆਦਿ ਹਾਜ਼ਰ ਸਨ।