ਹਨੀ ਫੱਤਣਵਾਲਾ ਧਾਰਮਿਕ ਸਮਾਗਮ ’ਚ ਪਹੁੰਚੇ
ਪੀਰਾਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਉਣਾ ਸ਼ਲਾਘਾਯੋਗ ਕਦਮ : ਹਨੀ ਫੱਤਣਵਾਲਾ
Publish Date: Fri, 10 Apr 2026 03:23 PM (IST)
Updated Date: Fri, 10 Apr 2026 03:26 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਨਾਕਾ ਨੰਬਰ ਇਕ ਬੈਕ ਸਾਈਡ ਸ਼ਿਵ ਮੰਦਿਰ ਵਿਖੇ ਪੀਰਾਂ ਦੀ ਯਾਦ ’ਚ ਤੀਸਰਾ ਸਾਲਾਨਾ ਦੀਵਾਨ ਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਪੀਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਹਨੀ ਫੱਤਣਵਾਲਾ ਨੇ ਹਾਜ਼ਰੀਨ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ। ਇਸ ਨਾਲ ਜਿੱਥੇ ਆਪਸੀ ਸਾਂਝ ਵਧਦੀ ਹੈ ਉਥੇ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ। ਸਮਾਗਮ ਦੌਰਾਨ ਗਾਇਕ ਗੁਰਸੇਵਕ ਅਲੀ ਵੱਲੋਂ ਪੀਰਾਂ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਅੰਤ ’ਚ ਪ੍ਰਬੰਧਕਾਂ ਵੱਲੋਂ ਹਨੀ ਫੱਤਣਵਾਲਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਜਪਤ ਰਾਏ, ਸੁਮੀਤ ਗਰਗ, ਸ਼ਮਿੰਦਰ ਸਿੰਘ ਸੰਧੂ, ਮੁਕੇਸ਼ ਕੁਮਾਰ ਬਰੀਵਾਲਾ, ਇਕਬਾਲ ਸਿੰਘ ਸੰਗੂਧੋਣ, ਅਰਸ਼ਦੀਪ, ਗੱਦੀਨਸ਼ੀਨ ਈਸ਼ੂ ਗਰਗ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।