ਜਬਰੀ ਥੋਪੇ ਟੈਟ ਦਾ ਵਿਰੋਧ ਜਾਰੀ ਰਹੇਗਾ : ਜੀਟੀਯੂ
ਜਬਰੀ ਥੋਪੇ ਟੈਟ ਦਾ ਵਿਰੋਧ ਜਾਰੀ ਰਹੇਗਾ : ਜੀਟੀਯੂ
Publish Date: Fri, 13 Mar 2026 04:33 PM (IST)
Updated Date: Fri, 13 Mar 2026 04:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਗੌਰਮਿੰਟ ਟੀਚਰਜ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦਾ ਵਫਦ ਚੰਡੀਗੜ੍ਹ ਲਈ ਰਵਾਨਾ ਹੋਇਆ। ਅਧਿਆਪਕ ਆਗੂਆਂ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਲਾਜ਼ਮਾਂ/ਅਧਿਆਪਕਾਂ ਤੇ ਦੂਜੀ ਵਾਰ ਚੰਡੀਗੜ ਵਿੱਚ ਦਾਖ਼ਲੇ ਨੂੰ ਰੋਕਣ ਲਈ ਕੀਤੇ ਤਿੱਖੇ ਜਬਰ ਨੇ ਚੰਡੀਗੜ ਪ੍ਰਸ਼ਾਸਨ ਅਤੇ ਪੰਜਾਬ ਦੀ ਆਪ ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਦੇ ਖੁੱਲੇ ਦਰਸ਼ਨ ਕਰਵਾ ਦਿੱਤੇ ਹਨ। ਇਸ ਮੌਕੇ ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਥਾਂਦੇਵਾਲਾ, ਵਿਕਰਮਜੀਤ ਸਿੰਘ ਸੰਧੂ, ਗੁਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਬਲ ਨਾਲ਼ ਚੰਡੀਗੜ੍ਹ ਵਿੱਚ ਦਾਖਲੇ ਨੂੰ ਰੋਕਿਆ ਜਾ ਸਕਦਾ ਹੈ ਪਰ ਪੰਜਾਬ ਦੇ ਲੋਕਾਂ ਦੇ ਲੜਨ ਦੇ ਹੌਸਲਿਆਂ ਨੂੰ ਨਹੀਂ। ਅਧਿਆਪਕਾਂ ਤੇ ਥੋਪੇ ਜਬਰੀ ਟੀਈਟੀ (ਟੈੱਟ) ਟੈਸਟ ਪਾਸ ਦੀ ਸ਼ਰਤ ਖਿਲਾਫ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੈਕਟਰ 25 ’ਚ ਸਾਂਝੀ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਜਾ ਰਹੇ ਅਧਿਆਪਕ ਕਾਫ਼ਲੇ ਤੇ ਚੰਡੀਗੜ ਪੁਲਿਸ ਨੇ ਜ਼ਬਰਦਸਤ ਲਾਠੀ ਚਾਰਜ ਕਰਦਿਆਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ਼ ਸੰਘਰਸ਼ੀ ਅਧਿਆਪਕਾਂ ਤੇ ਵੱਡਾ ਜਬਰ ਕੀਤਾ ਗਿਆ। ਇਸ ਧੱਕੇ ਦੇ ਬਾਵਜੂਦ ਅਧਿਆਪਕ ਸੰਘਰਸ਼ਾਂ ਮੈਦਾਨ ਵਿੱਚ ਡਟੇ ਹੋਏ ਹਨ। ਇਸ ਮੌਕੇ ਮਨੋਹਰ ਲਾਲ ਸ਼ਰਮਾ, ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਥਾਂਦੇਵਾਲਾ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਗੁਰਮੀਤ ਸਿੰਘ ਹੁੰਦਲ, ਰਾਜੀਵ ਕੁਮਾਰ, ਰਮਨ ਮਹਿਤਾ, ਅਮਨ ਖੁਰਾਣਾ, ਲਵਪ੍ਰੀਤ ਸਿੰਘ ਹਾਜ਼ਰ ਸਨ।