ਵਿੱਦਿਆ ਹੀ ਕਰ ਸਕਦੀ ਹੈ ਸੁਪਨੇ ਸਾਕਾਰ : ਸੁਲੇਮਾਨ ਚੌਧਰੀ
ਵਿੱਦਿਆ ਹੀ ਕਰ ਸਕਦੀ ਹੈ ਸੁਪਨੇ ਸਾਕਾਰ : ਸੁਲੇਮਾਨ ਚੌਧਰੀ
Publish Date: Sat, 18 Apr 2026 03:54 PM (IST)
Updated Date: Sat, 18 Apr 2026 03:57 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ ਵਿਖੇ ਬੀਤੇ ਦਿਨੀਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ’ਚ ਆਲ ਇੰਡੀਆ ਗੁੱਜਰ ਸਭਾ (ਜ਼ਿਲ੍ਹਾ ਜੰਮੂ) ਦੇ ਚੇਅਰਮੈਨ ਜਨਾਬ ਸੁਲੇਮਾਨ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਪੰਜਵੀਂ ਜਮਾਤ ਵਿੱਚੋਂ 500 ਚੋਂ 500 ਅੰਕ ਪ੍ਰਾਪਤ ਕਰਨ ਵਾਲੇ ਗੁਰਮਨ ਸਿੰਘ, ਭੈਪ੍ਰੀਤ ਸਿੰਘ, ਏਂਜਲਪ੍ਰੀਤ ਕੌਰ, ਦਿਸਮੀਤ ਕੌਰ, ਗੁਰਵੀਰ ਕੌਰ, ਮਨਵੀਰ ਕੌਰ ਧਨੋਆ, ਨਵਨੀਤ ਕੌਰ, ਗੁਰਨੂਰ ਕੌਰ ਅਤੇ ਹੋਰ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਚੇਅਰਮੈਨ ਚੌਧਰੀ ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਹੀ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਸਕੂਲ ਦੇ ਵਿਦਿਅਕ ਮਿਆਰ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਉੱਚੇ ਟੀਚੇ ਮਿੱਥਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕੋ ਇੱਕ ਇਲਾਕੇ ਦੀ ਨਾਮਵਰ ਸੰਸਥਾ ਹੈ ਜਿੱਥੇ ਬੱਚਿਆਂ ਦੀ ਕਲਾ ਨੂੰ ਨਿਖਾਰਨ ਲਈ ਮਿਊਜ਼ਿਕ ਲੈਬ, ਸਮੇਂ ਦੀ ਮੰਗ ਦੇ ਮੁਤਾਬਕ ਏਆਈ ਰਿਬੋਟਿਕ ਲੈਬ ਰਾਹੀਂ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ। ਸਕੂਲ ਮੈਨੇਜਮੈਂਟ ਦੇ ਚੇਅਰਪਰਸਨ ਸਵਰਨਜੀਤ ਕੌਰ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਾਇਮਰੀ ਵਿੰਗ ਦੇ ਮੁਖੀ ਸ੍ਰੀਮਤੀ ਪੂਨਮ ਰਾਣੀ ਨੇ ਮੁੱਖ ਮਹਿਮਾਨ ਸੁਲੇਮਾਨ ਚੌਧਰੀ ਨੂੰ ਜੀ ਆਇਆਂ ਆਖਿਆ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਸਨਮਾਨ ਕੀਤਾ। ਇਸ ਮੌਕੇ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਹਾਜ਼ਰ ਸਨ।