ਭਾਜਪਾ ਹੀ ਪੰਜਾਬ ਨੂੰ ਕੰਗਾਲੀ ’ਚੋੰ ਸਕਦੀ ਹੈ : ਮਨਪ੍ਰੀਤ ਬਾਦਲ
ਭਾਜਪਾ ਹੀ ਪੰਜਾਬ ਨੂੰ ਕੰਗਾਲੀ ਤੋਂ ਬਾਹਰ ਕੱਢ ਇਕ ਖੁਸ਼ਹਾਲ ਸੂਬਾ ਬਣਾ ਸਕਦੀ ਹੈ : ਮਨਪ੍ਰੀਤ ਬਾਦਲ
Publish Date: Fri, 06 Mar 2026 03:59 PM (IST)
Updated Date: Fri, 06 Mar 2026 04:03 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਰਾਜ ’ਚ ਸੱਤਾਧਾਰੀ ਆਪ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਵੱਲ ਧੱਕ ਦਿੱਤਾ ਹੈ ਅਤੇ ਲੋਕ ਹੁਣ ਪੰਜਾਬ ’ਚ ਭਾਜਪਾ ਸਰਕਾਰ ਬਨਾਉਣ ਲਈ ਤਤਪਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਮਨਪ੍ਰੀਤ ਸਿੰਘ ਬਾਦਲ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸਬੰਧੀ ਪਾਰਟੀ ਵਰਕਰਾਂ ਨਾਲ ਅੱਜ ਮੀਟਿੰਗ ਕਰਨ ਪੁੱਜੇ ਸਨ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਚੁੱਕੇ ਹਨ ਅਤੇ ਕੋਈ ਵੀ ਪਾਰਟੀ ਹੁਣ ਤੱਕ ਪੰਜਾਬ ਦਾ ਭਲਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਅਸੀਂ 200 ਸਾਲ ਅੰਗਰੇਜ਼ਾਂ ਦੀ ਗੁਲਾਮੀ ਕੀਤੀ ਅਤੇ ਲੱਖਾਂ ਜਾਨਾਂ ਵਾਰ ਕੇ ਆਜ਼ਾਦੀ ਪ੍ਰਾਪਤ ਕੀਤੀ ਪਰ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਸਾਨੂੰ ਮੁੜ ਗੁਲਾਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਹੀ ਪੰਜਾਬ ਨੂੰ ਕੰਗਾਲੀ ਤੋਂ ਬਾਹਰ ਕੱਢ ਕੇ ਫਿਰ ਤੋਂ ਇਸਨੂੰ ਇਕ ਖੁਸ਼ਹਾਲ ਸੂਬਾ ਬਣਾ ਸਕਦੀ ਹੈ, ਕਿਉਂਕਿ ਭਾਜਪਾ ਇੱਕ ਵਿਜਨ ਲੈਕੇ ਚੱਲ ਰਹੀ ਹੈ, ਜਿਸ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਸੁਧਾਰ ਕੇ ਪੰਜਾਬ ਨੂੰ ਤਰੱਕੀ ਵੱਲ ਤੋਰਿਆ ਜਾ ਸਕੇ। ਉਨ੍ਹਾਂ ਕਿਹਾ ਕਿ 14 ਮਾਰਚ ਦੀ ਮੋਗਾ ਰੈਲੀ ਪੰਜਾਬ ਵਿੱਚ 2027 ਵਿੱਚ ਭਾਜਪਾ ਸਰਕਾਰ ਬਨਾਉਣ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਹਲਕਾ ਵਾਸੀਆਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਮੋਗਾ ਪੁੱਜ ਕੇ ਅਮਿਤ ਸ਼ਾਹ ਦੇ ਵਿਚਾਰ ਸੁਣਨ ਅਤੇ ਮੋਗਾ ਰੈਲੀ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਸਤੀਸ਼ ਅਸੀਜਾ, ਪ੍ਰਿਤਪਾਲ ਸ਼ਰਮਾਂ, ਹਰਬੰਸ ਸਿੰਘ ਸੱਗੂ, ਬੇਅੰਤ ਸਿੰਘ ਗੁਰੂਸਰ, ਰਣਜੀਤ ਸਿੰਘ ਗੁਰੂਸਰ, ਸਰਬਨ ਸਿੰਘ, ਪੱਪੀ ਚਹਿਲ, ਨਛੱਤਰ ਸਿੰਘ, ਜੀਵਨ ਗਰਗ, ਰੁਪਿੰਦਰ ਸਮਾਘ, ਰੂਬਲ ਨਾਰੰਗ, ਰਾਜਭਿੰਦਰ ਰੁਖਾਲਾ, ਮੀਤਾ ਮਾਨ, ਗੁਰਮੀਤ ਸਿੰਘ ਦੋਦਾ, ਐਡਵੋਕੇਟ ਗੁਰਚਰਨ ਸਿੰਘ, ਨਿਹਾਲ ਸਿੰਘ ਸੁਰੇਵਾਲਾ, ਦਾਰਾ ਸਿੰਘ ਕੋਟਲੀ, ਸਿਮਰਜੀਤ ਸਿੰਘ ਭੁੱਟੀ ਵਾਲਾ, ਸਤਨਾਮ ਸਿੰਘ, ਰਾਜੂ ਸਹਾਰਨ, ਓਮ ਪ੍ਰਕਾਸ਼ ਬਾਂਕਾ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।