ਜੇਐੱਨਜੇ ਡੀਏਵੀ ਸਕੂਲ ਗਿੱਦੜਬਾਹਾ ਵਿਖੇ ਸਪੋਰਟਸ ਮੀਟ ਕਰਵਾਈ
ਤੰਦਰੁਸਤ ਬੱਚਾ ਹੀ ਪੜ੍ਹਾਈ ’ਚ ਸਹੀ ਢੰਗ ਨਾਲ ਰੁਚੀ ਲੈ ਸਕਦਾ : ਪ੍ਰਿੰਸੀਪਲ ਗੁਰਦਾਸ ਮਾਨ
Publish Date: Sat, 28 Feb 2026 05:54 PM (IST)
Updated Date: Sat, 28 Feb 2026 05:55 PM (IST)
ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ
ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਦੀ ਅਗਵਾਈ ’ਚ ਤਿੰਨ ਰੋਜ਼ਾ ਐਥਲੈਟਿਕਸ ਮੀਟ ਕਰਵਾਈ ਗਈ। ਇਸ ਐਥਲੈਟਿਕਸ ਮੀਟ ’ਚ ਡਾ. ਰਜਿੰਦਰ ਸਿੰਘ ਪੁਰਬਾ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਤੇ ਭੁਪਿੰਦਰ ਸਿੰਘ ਬੇਦੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਇਸ ਅਥਲੈਟਿਕਸ ਮੀਟ ਨੂੰ ਕਰਵਾਉਣ ਦਾ ਮੁੱਖ ਮਕਸਦ ਛੋਟੇ ਛੋਟੇ ਬੱਚਿਆਂ ਨੂੰ ਸਰੀਰਕ ਅਰੋਗਤਾ ਪ੍ਰਤੀ ਤੇ ਖੇਡਾਂ ਪ੍ਰਤੀ ਜਾਗਰੂਕ ਕਰਨਾ ਤੰਦਰੁਸਤ ਬੱਚਾ ਹੀ ਪੜ੍ਹਾਈ ’ਚ ਸਹੀ ਢੰਗ ਨਾਲ ਰੁਚੀ ਲੈ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਅਥਲੈਟਿਕ ਮੀਟ ਦੇ ਪਹਿਲੇ ਦਿਨ ਚੌਥੀ ਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਿਸ ’ਚ ਵੱਖ-ਵੱਖ ਖੇਡਾਂ ਜਿਵੇਂ ਕਿ 100 ਮੀਟਰ ਰੇਸ, 200 ਮੀਟਰ ਰੇਸ, ਬੁੱਕ ਬੈਲੈਸ ਰੇਸ, ਲੈਮਨ ਰੇਸ, ਸੈਕ ਰੇਸ, ਰੱਸਾਕਸੀ ਤੇ ਰਿਲੇਅ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ। ਦੂਸਰੇ ਦਿਨ ਦੀਆਂ ਖੇਡਾਂ ’ਚ ਨਰਸਰੀ ਤੋਂ ਲੈ ਕੇ ਯੂਕੇਜੀ ਕਲਾਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ’ਚ ਨਰਸਰੀ ਕਲਾਸ ਦੇ ਵਿਦਿਆਰਥੀਆਂ ਲਈ 30 ਮੀਟਰ ਰੇਸ, ਬਾਲ ਕਲੈਕਸ਼ਨ ਰੇਸ, ਸਟੈਂਡ ਜੰਪਿੰਗ ਰੇਸ, ਫਰੋਗਰੇਸ, ਅਬਸੈਕਟਕਲ ਰੇਸ ਆਦਿ ਮੁਕਾਬਲੇ ਕਰਵਾਏ ਗਏ ਇਸੇ ਤਰ੍ਹਾਂ ਯੂਕੇਜੀ ਕਲਾਸ ਦੇ ਵਿਦਿਆਰਥੀਆਂ ਲਈ 30 ਮੀਟਰ ਰੇਸ, 50 ਮੀਟਰ ਰੇਸ, ਬੁੱਕ ਬੈਲਂਸ ਰੇਸ, ਸਟੈਂਡ ਜੰਪਿੰਗ ਰੇਸ, ਲੈਮਨ ਸਪੂਨ ਰੇਸ, ਫਰੋਗਰੇਸ ਆਦਿ ਖੇਡਾਂ ਕਰਵਾਈਆਂ ਗਈਆਂ ਸਪੋਰਟਸ ਮੀਟ ਦੇ ਤੀਸਰੇ ਤੇ ਆਖਰੀ ਦਿਨ ਪਹਿਲੀ ਤੋਂ ਤੀਸਰੀ ਕਲਾਸ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ ’ਚ ਅੱਗੇ ਆਉਣ ਵਾਲੇ ਮੁਕਾਬਲਿਆਂ ਲਈ ਸਾਨੂੰ ਛੋਟੀ ਉਮਰ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਹਰ ਤਰ੍ਹਾਂ ਦਾ ਮੁਕਾਬਲਾ ਜਿੱਤਿਆ ਜਾ ਸਕੇ।