ਟੀਬੀ ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ
ਟੀਬੀ ਦੀ ਰੋਕਥਾਮ ਸਬੰਧੀ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ
Publish Date: Tue, 17 Mar 2026 03:34 PM (IST)
Updated Date: Tue, 17 Mar 2026 03:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਮਿਤੀ 16-03-26 ਨੂੰ ਟੀਬੀ ਰੋਗ ਦੀ ਰੋਕਥਾਮ ਸਬੰਧੀ ਲੈਕਚਰ ਕਰਵਾਇਆ ਗਿਆ। ਜਿਸ ’ਚ ਏਮਜ਼ ਬਠਿੰਡਾ ਤੋਂ ਡਾ. ਉਦਿਤਾ ਸਿੰਘ ਅਤੇ ਡਾ. ਦੀਪਾ ਭਾਰਤੀ ਨੇ ਟੀਬੀ ਦੇ ਲੱਛਣ ਇਲਾਜ ਅਤੇ ਇਸਤੋਂ ਬਚਣ ਦੇ ਤਰੀਕਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਡਾਕਟਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਟੀਬੀ ਦੇ ਇਲਾਜ ਦਾ ਸਮਾਂ 6 ਮਹੀਨੇ ਦਾ ਹੈ। ਜੋ ਕਿ ਸਾਰੇ ਸਰਕਾਰੀ ਹਸਪਤਾਲਾਂ ’ਚ ਮੁਫਤ ਕੀਤਾ ਜਾਂਦਾ ਹੈ। ਜੋ ਇਹ ਇਲਾਜ ਵਿਚਕਾਰ ਛੱਡ ਦਿੰਦੇ ਹਨ। ਉਨ੍ਹਾਂ ਨੂੰ ਦੁਬਾਰਾ ਰੋਗ ਹੋ ਜਾਂਦਾ ਹੈ ਜਿਸਦੀ ਦਵਾਈ ਜਿਆਦਾ ਲੰਬਾ ਟਾਈਮ ਖਾਣੀ ਪੈਂਦੀ ਹੈ। ਨਾਲ ਹੀ ਉਨਾਂ ਦੇ ਸਰਵਾਈਕਲ ਕੈਂਸਰ ਬਾਰੇ ਗੱਲ ਕਰਦਿਆਂ ਦੱਸਿਆ ਕਿ 14 ਸਾਲ ਤੱਕ ਦੀਆਂ ਬੱਚੀਆਂ ਦੇ ਇਹ ਟੀਕਾ ਸਰਕਾਰੀ ਹਸਪਤਾਲਾਂ ’ਚ ਮੁਫਤ ਲਗਾਇਆ ਜਾਂਦਾ ਹੈ। ਜਿਸ ਨਾਲ 80 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਤੱਕ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ। ਪ੍ਰਿੰਸੀਪਲ ਡਾਕਟਰ ਐਸਐਸ ਸੰਘਾ ਨੇ ਦੋਵੇਂ ਡਾ. ਸਾਹਿਬਾਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਰਮਨ ਸਿੱਧੂ ਨੇ ਨਿਭਾਈ।