ਇੱਕ ਰੋਜ਼ਾ ਸੀਬੀਐੱਸਈ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਦੇਸ਼ ਭਗਤ ਗਲੋਬਲ ਸਕੂਲ ਵਿਖੇ ਇੱਕ ਰੋਜ਼ਾ ਸੀਬੀਐਸਈ ਅਧਿਆਪਕ ਟਰੇਨਿੰਗ ਪ੍ਰੋਗਰਾਮ ਦਾ ਕੀਤਾ ਆਯੋਜਨ
Publish Date: Tue, 03 Feb 2026 04:25 PM (IST)
Updated Date: Tue, 03 Feb 2026 04:29 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰੋਜ਼ਾ ਸੀਬੀਐਸਈ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਡਾ. ਧਵਨ ਕੁਮਾਰ ਤੇ ਗੁਰਜੋਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਤਰੀਕੇ ਤੇ ਬੱਚਿਆਂ ’ਚ ਵਿਕਾਸ ਕਿਵੇਂ ਕਰੀਏ ਜਾਂ ਫਿਰ ਉਨ੍ਹਾਂ ਨੇ ਕੀ ਸਿੱਖਿਆ ਹੈ ਇਸ ਬਾਰੇ ਕਿਵੇਂ ਪਤਾ ਕਰੀਏ ਬਾਰੇ ਦੱਸਿਆ। ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਨੇ ਸੀਬੀਐਸਈ ਵੱਲੋਂ ਆਯੋਜਿਤ ਟ੍ਰੇਨਿੰਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਅਧਿਆਪਕਾਂ ਅਤੇ ਸਕੂਲ ਪ੍ਰਸ਼ਾਸਨ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਈ। ਵਾਈਸ ਪ੍ਰਿੰ. ਡਾ. ਪਰਮਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਟ੍ਰੇਨਿੰਗ ਦੌਰਾਨ ਕਲਾਸਰੂਮ ਮੈਨੇਜਮੈਂਟ, ਅਸੈਸਮੈਂਟ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਮਨੋਵਿਗਿਆਨਿਕ ਸਮਝ ’ਤੇ ਖ਼ਾਸ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਟਰੇਨਿੰਗ ਨਾਲ ਸਕੂਲ ਦੀ ਸਿੱਖਿਆ ਗੁਣਵੱਤਾ ’ਚ ਨਿਰੰਤਰ ਸੁਧਾਰ ਆਵੇਗਾ।