ਮੋਟਰਸਾਈਕਲ-ਛੋਟਾ ਹਾਥੀ ’ਚ ਟੱਕਰ ਦੌਰਾਨ ਵਿਅਕਤੀ, ਦੋ ਜ਼ਖ਼ਮੀ
ਮੋਟਰਸਾਈਕਲ ਤੇ ਛੋਟੇ ਹਾਥੀ ਦੀ ਟੱਕਰ ’ਚ ਇੱਕ ਦੀ ਮੌਤ ਦੋ ਜ਼ਖਮੀ
Publish Date: Sun, 08 Feb 2026 03:59 PM (IST)
Updated Date: Sun, 08 Feb 2026 04:02 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸ਼ਨੀਵਾਰ ਦੀ ਦੇਰ ਸ਼ਾਮ ਛੋਟੇ ਹਾਥੀ ਤੇ ਮੋਟਰਸਾਈਕਲ ’ਚ ਹੋਏ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਬਲ ਦੀ ਇੱਕ ਟੀਮ ਨੇ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਸੜਕ ਤੇ ਮਹਿੰਦਰਾ ਏਜੰਸੀ ਨੇੜੇ ਇੱਕ ਛੋਟਾ ਹਾਥੀ (PB 03 BK 1773) ਇੱਕ ਮੋਟਰਸਾਈਕਲ PB 03 BJ 2088 ਨਾਲ ਟਕਰਾ ਗਿਆ। ਇਸ ਦੌਰਾਨ ਬਠਿੰਡਾ ਵਾਸੀ ਮੋਟਰਸਾਈਕਲ ਸਵਾਰ ਵਿੱਕੀ, ਪੰਡਿਤ ਜੈ ਕਾਂਤ ਪੁੱਤਰ ਪੰਡਿਤ ਮਸਦੂਨ ਤੇ ਨਿਤੀਸ਼ ਪੁੱਤਰ ਗੰਗਾ ਦਾਸ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਐਂਬੂਲੈਂਸ ਦੀ ਮੱਦਦ ਨਾਲ ਤਿੰਨੋਂ ਜ਼ਖਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਇਲਾਜ ਦੌਰਾਨ ਵਿੱਕੀ ਦੀ ਮੌਤ ਹੋ ਗਈ। ਡਾਕਟਰਾਂ ਨੇ ਨਿਤੀਸ਼ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ। ਛੋਟੇ ਹਾਥੀ ਦਾ ਡਰਾਈਵਰ ਮੌਕੇ ਤੋਂ ਭੱਜ ਗਿਆ। ਓਧਰ ਪੁਲਿਸ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।