ਡਾ. ਐੱਸਪੀ ਸਿੰਘ ਓਬਰਾਏ ਦੇ ਜਨਮਦਿਨ ’ਤੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ
ਡਾ. ਐਸਪੀ ਸਿੰਘ ਓਬਰਾਏ ਦੇ ਜਨਮਦਿਨ ’ਤੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ
Publish Date: Mon, 13 Apr 2026 03:41 PM (IST)
Updated Date: Mon, 13 Apr 2026 03:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡਾ. ਐੱਸਪੀ ਸਿੰਘ ਓਬਰਾਏ ਦਾ 13 ਅਪ੍ਰੈਲ ਨੂੰ 70ਵਾਂ ਜਨਮ ਦਿਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਨਾਇਆ ਗਿਆ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਵੰਗਲ ਦੇ ਗਰੀਬ ਪਰਿਵਾਰ ਦਾ ਮਕਾਨ ਡਿੱਗ ਪਿਆ ਸੀ। ਡਾ. ਓਬਰਾਏ ਦਾ ਜਨਮ ਦਿਨ ਮਨਾਉਂਦੇ ਹੋਏ ਪਰਿਵਾਰ ਨੂੰ ਰਹਿਣ ਲਈ ਮਕਾਨ ਸੌਂਪ ਦਿੱਤਾ ਗਿਆ ਹੈ। ਡਾ. ਉਬਰਾਏ ਦੇ ਜਨਮਦਿਨ ਤੇ 20 ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਲੋਟ ਇਕਾਈ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਡਾ. ਓਬਰਾਏ ਦੇ ਜਨਮ ਦਿਨ ਨੂੰ ਸਮਰਪਿਤ ਐਡਵਰਡਗੰਜ ਹਸਪਤਾਲ ਮਲੋਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਦਾ ਉਦਘਾਟਨ ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਡਾਕਟਰ ਬਲਜੀਤ ਕੌਰ ਦੂਸਰੇ ਡਾਕਟਰਾਂ ਦੇ ਨਾਲ ਅੱਖਾਂ ਦਾ ਚੈੱਕ ਅੱਪ ਵੀ ਆਪ ਕਰਨਗੇ। ਦਵਾਈਆਂ ਅਤੇ ਨੋੜੇ ਦੀ ਨਿਗਾਹ ਦੀਆਂ ਐਨਕਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ ਓਬਰਾਏ ਦੇ 70ਵੇਂ ਜਨਮਦਿਨ ਨੂੰ ਸਮਰਪਿਤ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜੈਲਦਾਰ, ਸੋਮ ਨਾਥ, ਜਸਬੀਰ ਸਿੰਘ ਰਿਟਾ ਏਐਸਆਈ ਆਦਿ ਹਾਜ਼ਰ ਸਨ।