ਐਲੂਮਨੀ-2026 ਦੌਰਾਨ ਕਾਲਜ ਦੀਆਂ ਯਾਦਾਂ ਹੋਈਆਂ ਤਾਜ਼ਾ
ਐਲੂਮਣੀ-2026 ਸਮਾਗਮ ’ਚ ਪੁਰਾਣੇ ਵਿਦਿਆਰਥੀਆਂ ਦਾ ਮਿਲਾਪ, ਕਾਲਜ ਦੀਆਂ ਯਾਦਾਂ ਹੋਈਆਂ ਤਾਜ਼ਾ
Publish Date: Mon, 09 Mar 2026 04:40 PM (IST)
Updated Date: Mon, 09 Mar 2026 04:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਬਾਬਾ ਸ੍ਰੀ ਚੰਦ ਜੀ ਸਰਕਾਰੀ ਕਾਲਜ ਸਰਦਾਰਗੜ੍ਹ ਵਿਖੇ ਐਲੂਮਨੀ-2026 ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬਾਬਾ ਸ੍ਰੀ ਚੰਦ ਉਦਾਸੀਨ ਆਸ਼ਰਮ ਡੇਰਾ ਲੰਗ (ਸਰਦਾਰਗੜ੍ਹ) ਦੇ ਮੁਖੀ ਬਾਬਾ ਕੁੰਭ ਦਾਸ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਮਾਗਮ ਦੌਰਾਨ ਹਾਜ਼ਰ ਹੋਏ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਾਲਜ ਦੇ ਵਿਕਾਸ ਲਈ ਆਪਣੇ ਸੁਝਾਅ ਵੀ ਦਿੱਤੇ। ਰਿਟਾ. ਪ੍ਰੋ. ਡੀਐੱਲ ਬਾਂਸਲ, ਮਲਕੀਤ ਸਿੰਘ ਬਰਾੜ, ਲਕਸ਼ਮੀ ਜੈਨ ਤੇ ਗੁਰਸ਼ਰਨ ਕੌਰ ਨੇ ਕਿਹਾ ਕਿ ਕਾਲਜ ਦੇ ਦਿਨ ਹਰ ਵਿਦਿਆਰਥੀ ਦੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਪਲ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਮਿਹਨਤ, ਅਨੁਸ਼ਾਸਨ ਅਤੇ ਸੱਚਾਈ ਨਾਲ ਆਪਣੇ ਜੀਵਨ ਦੇ ਟੀਚੇ ਹਾਸਲ ਕਰਨ। ਇਸਤੋਂ ਇਲਾਵਾ ਪੁਰਾਣੇ ਵਿਦਿਆਰਥੀਆਂ ਵਿੱਚੋਂ ਕੰਵਰਜੀਤ ਸਿੰਘ ਕੰਗ, ਐੱਮਸੀ ਮਾਧੋਦਾਸ ਸਿੰਘ, ਜਸਕਰਨ ਬਰਾੜ ਭਲਾਈਆਣਾ, ਮਹਿੰਦਰਪਾਲ ਸਿੰਘ ਫ਼ਕਰਸਰ, ਸੁਖਚੈਨ ਸਿੰਘ ਚੈਨਾ ਪ੍ਰਧਾਨ ਅਤੇ ਰਣਬੀਰ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਕਾਲਜ ਦੇ ਐਕਟਿੰਗ ਪ੍ਰਿੰਸੀਪਲ ਜਸਪ੍ਰੀਤ ਸਿੰਘ ਬਰਾੜ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।