ਮਲੋਟ ਦੀ ਪੰਚਾਇਤ ਦੇ ਟਰਾਂਸਫਾਰਮਰ ’ਚੋਂ ਤੇਲ ਚੋਰੀ
ਪਿੰਡ ਮਲੋਟ ਦੀ ਪੰਚਾਇਤ ਦੇ ਟਰਾਂਸਫਾਰਮਰ ’ਚੋਂ ਤੇਲ ਚੋਰੀ
Publish Date: Tue, 10 Mar 2026 06:30 PM (IST)
Updated Date: Tue, 10 Mar 2026 06:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢਣ ਅਤੇ ਟ੍ਰਾਂਸਫਾਰਮਰਾਂ ਦੀ ਤੋੜ ਭੰਨ ਅਤੇ ਚੋਰੀ ਤੱਕ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਤਾਜੀ ਘਟਨਾ ਨਵਾਂ ਪਿੰਡ ਮਲੋਟ ਦੀ ਪੰਚਾਇਤ ਅਧੀਨ ਜਲ ਘਰ ਨੂੰ ਕਰਮਗੜ੍ਹ ਸੂਏ ਤੋਂ ਸਪਲਾਈ ਦੇਣ ਵਾਲੇ ਟਰਾਂਸਫਾਰਮਰ ਵਿੱਚੋਂ ਚੋਰਾਂ ਵੱਲੋਂ ਤੇਲ ਕੱਢਕੇ ਲੈ ਜਾਣ ਦਾ ਹੈ। ਪਿੰਡ ਮਲੋਟ ਨਵਾਂ ਦੇ ਜਲਘਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਦੱਸਿਆ ਕਿ ਸੀਪੀ ਡਬਲਿਊਐਸਸੀ ਮਲੋਟ ਦੇ ਨਾਂ ’ਤੇ ਲੱਗੇ ਇਸ ਟਰਾਂਸਫਾਰਮਰ ਵਿੱਚੋਂ ਜੰਪਰ ਆਦਿ ਤੋੜ ਕੇ ਚੋਰ ਸਾਰਾ ਤੇਲ ਕੱਢ ਕੇ ਲੈ ਗਏ। ਸੁਖਬੀਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਟਰਾਂਸਫਾਰਮਰ ਦੇ ਜੰਪਰ ਟੁੱਟੇ ਹੋਏ ਹਨ ਅਤੇ ਉਸ ਵਿੱਚ ਤੇਲ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਬੜੇ ਦਿਨਾਂ ਬਾਅਦ ਨਹਿਰੀ ਪਾਣੀ ਆਇਆ ਹੈ ਜਦ ਨਹਿਰੀ ਪਾਣੀ ਦੀ ਸਪਲਾਈ ਦੇਣੀ ਸੀ ਤਾਂ ਓਧਰੋਂ ਚੋਰ ਟਰਾਂਸਫਾਰਮਰ ਵਿੱਚੋਂ ਤੇਲ ਕੱਢ ਕੇ ਲੈ ਗਏ। ਜਿਸ ਕਰਕੇ ਨਹਿਰੀ ਪਾਣੀ ਦੀ ਜਲ ਸਪਲਾਈ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ। ਪੰਚਾਇਤ ਵੱਲੋਂ ਵੀ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਇਸ ਟਰਾਂਸਫਾਰਮਰ ਨੂੰ ਲਾਇਆ ਜਾਵੇ ਤਾਂ ਜੋ ਪਿੰਡ ਦੀ ਜਲ ਸਪਲਾਈ ਵਿਚ ਵਿਘਨ ਨਾ ਪਵੇ।