ਆਲਮਵਾਲਾ ਵਿਖੇ ਟਰਾਂਸਫਾਰਮਰ ’ਚੋਂ ਤੇਲ ਚੋਰੀ
ਆਲਮਵਾਲਾ ਵਿਖੇ ਟਰਾਂਸਫਾਰਮਰ ’ਚੋਂ ਤੇਲ ਚੋਰੀ
Publish Date: Mon, 16 Feb 2026 05:47 PM (IST)
Updated Date: Mon, 16 Feb 2026 05:48 PM (IST)
ਬਲਕਰਨ ਜਟਾਣਾ. ਪੰਜਾਬੀ ਜਾਗਰਣ ਮਲੋਟ : ਖੇਤਾਂ ’ਚ ਚੋਰਾਂ ਵੱਲੋਂ ਚੋਰੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਲ ਚੋਰੀ ਕਰਨ, ਤਾਂਬਾ ਕੱਢਣ ਤੇ ਹੋਰ ਕੀਮਤੀ ਸਾਮਾਨ ਕੱਢਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸ ਸਬੰਧੀ ਆਲਮਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਵੇਰ ਵੇਲੇ ਉਹ ਆਪਣੇ ਖੇਤ ਗੇੜਾ ਮਾਰਨ ਆਇਆ ਤਾਂ ਉਸਨੇ ਦੇਖਿਆ ਕਿ ਰਾਤ ਨੂੰ ਚੋਰਾਂ ਵੱਲੋਂ ਉਸਦੇ ਦੋ ਟਰਾਂਸਫਾਰਮਰਾਂ ਦੀ ਤੋੜ ਭੰਨ ਕੀਤੀ ਤੇ ਮਹਿੰਗੇ ਭਾਅ ਦਾ ਤੇਲ ਚੋਰੀ ਕਰ ਲਿਆ ਹੈ ਇਨਾਂ ’ਚੋਂ ਇਕ ਉਸਦਾ ਦੂਸਰਾ ਉਸਦੇ ਭਰਾ ਪਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਹੈ। ਦੁਖੀ ਮਨ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਚੋਰ ਮਹਿੰਗੇ ਭਾਅ ਦਾ ਤੇਲ ਸਸਤੇ ਭਾਅ ਤੇ ਵੇਚ ਦਿੰਦੇ ਹਨ ਤੇ ਕਿਸਾਨ ਨੂੰ ਤੇਲ ਪਾਉਣ ’ਚ ਵੱਡੀ ਦਿੱਕਤ ਆਉਂਦੀ ਹੈ ਤੇ ਨਾਲ ਖਰਚਾ ਵੀ ਕਰਨਾ ਪੈਂਦਾ ਹੈ। ਇਸ ਲਈ ਕੰਮ ਛੱਡ ਕਿ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇਤਾਂ ਵਾਲੇ ਟਰਾਂਸਫਾਰਮਰਾਂ ਦੀ ਰਾਖੀ ਯਕੀਨੀ ਬਣਾਈ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜ਼ੋ ਕਿਸਾਨ ਖੱਜਲ ਖ਼ੁਆਰੀ ਤੇ ਖਰਚੇ ਤੋਂ ਬਚ ਸਕਣ।