ਐਡਵੈਂਚਰ ਕੈਂਪ ਲਈ ਡੀਏਵੀ ਕਾਲਜ ਦੇ ਵਿਦਿਆਰਥੀਆਂ ਦੀ ਚੋਣ
ਐਡਵੈਂਚਰ ਕੈਂਪ ਲਈ ਡੀਏਵੀ ਕਾਲਜ ਦੇ ਐਨਐਸਐਸ ਵਲੰਟੀਅਰਾਂ ਦੀ ਹੋਈ ਚੋਣ
Publish Date: Sat, 28 Feb 2026 03:39 PM (IST)
Updated Date: Sat, 28 Feb 2026 03:40 PM (IST)
ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ, ਗਿੱਦੜਬਾਹਾ : ਐਮਐਮਡੀ ਡੀਏਵੀ ਕਾਲਜ ਗਿਦੜਬਾਹਾ ਦੀਆਂ ਬੀਏ ਭਾਗ ਦੂਜਾ ਦੀਆਂ ਪੰਜ ਐਨਐਸਐਸ ਵਲੰਟੀਅਰ ਕ੍ਰਮਵਾਰ ਰੋਹਿਣੀ, ਅੰਸ਼ਿਕਾ, ਚਾਹਤ, ਖੁਸ਼ਪ੍ਰੀਤ ਕੌਰ ਤੇ ਇਸ਼ੂ ਨੇ ਹਾਈਕਿੰਗ ਟ੍ਰੇਨਿੰਗ ਕੈਂਪ ਹਰੀਕੇ ਪੱਤਨ, ਵੈਟਲੈਂਡ ਤੇ ਤਰਨਤਾਰਨ ਵਿਖੇ ਬੜੀ ਹੀ ਸਫਲਤਾਪੂਰਵਕ ਲਗਾਇਆ। ਇਸ ਕੈਂਪ ’ਚ ਜਿੰਨੀਆਂ ਵੀ ਗਤੀਵਿਧੀਆਂ ਪ੍ਰਬੰਧਕਾਂ ਦੁਆਰਾ ਕਰਵਾਈਆਂ ਗਈਆਂ ਕਾਲਜ ਦੀਆਂ ਇਨ੍ਹਾਂ ਵਲੰਟੀਅਰਾਂ ਨੇ ਸਾਰੀਆਂ ਹੀ ਗਤੀਵਿਧੀਆਂ ’ਚ ਵੱਧ ਚੜ ਕੇ ਹਿੱਸਾ ਲਿਆ ਤੇ ਪੂਰੇ ਅਨੁਸ਼ਾਸਨ ’ਚ ਰਹਿੰਦਿਆਂ ਹੋਇਆਂ ਜਿੱਥੇ ਕਾਲਜ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਉੱਥੇ ਸਮਾਜ ਨੂੰ ਇਸ ਗੱਲ ਦੀ ਸੇਧ ਵੀ ਦਿੱਤੀ ਕਿ ਲੜਕੀਆਂ ਅੱਜ ਸਮਾਜ ਦੇ ਹਰ ਖੇਤਰ ’ਚ ਆਪਣੀ ਵਡਮੁੱਲੀ ਭੂਮਿਕਾ ਅਦਾ ਕਰ ਰਹੀਆਂ ਹਨ। ਕਾਲਜ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਨੇ ਐਨਐਸਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਅੰਜਲੀ, ਜਸਵਿੰਦਰ ਬਾਘਲਾ, ਰੋਮਨ ਕੁਮਾਰ ਤੇ ਰਿੰਕੂ ਆਦੀਵਾਲ ਦੇ ਨਾਲ ਇਨਾਂ ਬੱਚਿਆਂ ਦੀ ਹੌਂਸਲਾ ਅਫ਼ਜਾਈ ਲਈ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।