ਐਨਐਸਐਸ ਵਲੰਟੀਅਰਾਂ ਨੂੰ ਕੀਤਾ ਸਨਮਾਨਿਤ
ਐਨਐਸਐਸ ਵਲੰਟੀਅਰਾਂ ਨੂੰ ਕੀਤਾ ਸਨਮਾਨਿਤ
Publish Date: Mon, 09 Feb 2026 04:12 PM (IST)
Updated Date: Mon, 09 Feb 2026 04:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਐੱਮਐੱਮਡੀ ਡੀਏਵੀ ਕਾਲਜ ਗਿੱਦੜਬਾਹਾ ਦੀਆਂ ਬੀਏ ਭਾਗ ਦੂਜਾ ਦੀਆਂ ਪੰਜ ਐਨਐਸਐਸ ਵਲੰਟੀਅਰਜ਼ ਨੂੰ ਹਾਈਕਿੰਗ ਟਰੇਨਿੰਗ ਕੈਂਪ ’ਚ ਸ਼ਿਰਕਤ ਕਰਦੇ ਵਾਪਿਸ ਆਉਣ ਦੇ ਕਾਲਜ ਦੇ ਪ੍ਰਿੰ. ਰਾਜੇਸ਼ ਮਹਾਜਨ ਅਤੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਐਨਐਸਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਅੰਜਲੀ ਨੇ ਦੱਸਿਆ ਕਿ ਕਾਲਜ ਦੀਆਂ ਐਨਐਸਐਸ ਵਲੰਟੀਅਰਜ਼ ਕਸ਼ਿਸ਼, ਡਲੀਸ਼ਾ ਅਰੋੜਾ, ਸ਼ਿਵਾਂਗੀ, ਸ਼ਮਨਦੀਪ ਕੌਰ ਅਤੇ ਪ੍ਰੀਤ ਕੌਰ ਨੇ ਬੀਤੇ ਦਿਨੀਂ ਹਰੀਕੇ ਪਤਨ, ਤਰਨਤਾਰਨ ਵਿਖੇ ਆਯੋਜਿਤ ਕੀਤੇ ਗਏ। ਹਾਈਕਿੰਗ ਟਰੇਨਿੰਗ ਕੈਂਪ ’ਚ ਸ਼ਿਰਕਤ ਕੀਤੀ ਅਤੇ ਕੈਂਪ ਨੂੰ ਸਫਲਤਾਪੂਰਵਕ ਪੂਰਾ ਕੀਤਾ। ਕੈਂਪ ਦੌਰਾਨ ਆਯੋਜਿਤ ਕੀਤੀਆਂ ਗਈਆਂ ਸਾਰੀਆਂ ਹੀ ਗਤੀਵਿਧੀਆ ਵਿਚ ਕਾਲਜ ਦੀਆਂ ਉਕਤ ਵਾਲੰਟੀਅਰਜ਼ ਨੇ ਭਾਗ ਲਿਆ ਅਤੇ ਅਨੁਸ਼ਾਸਨ ’ਚ ਰਹਿੰਦੀਆਂ ਇੰਨਾਂ ਗਤੀਵਿਧੀਆਂ ਨੂੰ ਪੂਰਾ ਕੀਤਾ। ਅੱਜ ਉਕਤ ਵਾਲੰਟੀਅਰਜ਼ ਦੇ ਕਾਲਜ ਪਹੁੰਚਣ ਤੇ ਕਾਲਜ ਦੇ ਪ੍ਰਿੰ. ਰਾਜੇਸ਼ ਮਹਾਜਨ ਵੱਲੋਂ ਇੰਨਾਂ ਨੂੰ ਉਚੇਚੇ ਤੌਰ ਤੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸੁਭਕਮਾਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਬਾਘਲਾ ਅਤੇ ਰਿੰਕੂ ਆਦਿਵਾਲ ਵੀ ਮੌਜੂਦ ਸਨ।