ਦਸਮੇਸ਼ ਬੀਐਡ ਗਰਲਜ਼ ਕਾਲਜ ’ਚ ਮਾਤ-ਭਾਸ਼ਾ ਦਿਵਸ ਮਨਾਇਆ
ਦਸਮੇਸ਼ ਬੀਐਡ ਗਰਲਜ਼ ਕਾਲਜ ਬਾਦਲ ਦੇ ਐਨਐਸਐਸ ਯੂਨਿਟ ਵੱਲੋਂ ਵਿਸ਼ਵ ਮਾਤ-ਭਾਸ਼ਾ ਦਿਵਸ ਮਨਾਇਆ
Publish Date: Tue, 24 Feb 2026 03:30 PM (IST)
Updated Date: Tue, 24 Feb 2026 03:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਵਿਦਿਅਕ ਕਾਲਜ ਬਾਦਲ ਦੇ ਐਨਐਸਐਸ ਯੂਨਿਟ ਵੱਲੋਂ ਕਾਲਜ ਵਿਖੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਐਮਏ ਅਤੇ ਐਮਐਡ ਟਰੇਨੀਜ਼ ਦੇ ਸਹਿਯੋਗ ਨਾਲ ਵਿਸ਼ਵ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਪ੍ਰੋ. ਓਂਕਾਰ ਸਿੰਘ ਚਹਿਲ ਪ੍ਰੋਗਰਾਮ ਅਫਸਰ ਐਸਐਸਐਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਮਾਤ-ਭਾਸ਼ਾ ਦਿਵਸ ਮੌਕੇ ਕਾਲਜ ਵਿਖੇ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਹਿਯੋਗ ਨਾਲ ਮਾਤ-ਭਾਸ਼ਾ ਅਤੇ ਬਹੁ-ਭਾਸ਼ਾ ਦੇ ਮੂਲ ਥੀਮ ਉਪਰ ‘ਸੈਲਫੀ ਫਰੇਮ’ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਣਾ, ਬਹੁ ਭਾਸ਼ਾਈ ਸੱਭਿਆਚਾਰ ਦਾ ਪ੍ਰਸਾਰ ਕਰਨਾ, ਲੋਕਤੰਤਰੀ ਤੇ ਸਮੂਹਿਕ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਐਨਈਪੀ 2020 ਦੇ ਬਹੁ ਭਾਸ਼ਾਈ ਸਿੱਖਿਆ ਦੇ ਪੱਖ ਨੂੰ ਉਜਾਗਰ ਕਰਨਾ ਸੀ। ਇਸ ਮੁਕਾਬਲੇ ਲਈ ਸਾਰੇ ਬੀਐਡ ਵਿਦਿਆਰਥੀਆਂ ਨੂੰ ਪੰਜ-ਪੰਜ ਦੇ ਗਰੁੱਪਾਂ ’ਚ ਵੰਡਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਐਨਐਸਐਸ ਯੂਨਿਟ ਦੀ ਇਸ ਗਤੀਵਧੀ ਦੇ ਲਈ ਪ੍ਰਸ਼ੰਸ਼ਾ ਕੀਤੀ ਅਤੇ ਕੇਂਦਰੀ ਯੂਨੀਵਰਸਿਟੀ ਦੇ ਡਾ. ਮਾਨ ਸਿੰਘ ਅਤੇ ਰਿਸਰਚ ਸਕਾਲਰ ਪਰਮਜੀਤ ਪਰਮਾਰ ਅਤੇ ਸੁਨਿਧੀ ਵਾਲੀਆ ਨੂੰ ਜੀ ਆਇਆਂ ਕਿਹਾ। ਇਸ ਮੁਕਾਬਲੇ ਦੀ ਜੱਜਮੈਂਟ ਲਈ ਡਾ. ਹਰਪ੍ਰੀਤ ਕੌਰ ਦਸਮੇਸ਼ ਗਰਲਜ਼ ਕਾਲਜ ਬਾਦਲ ਉਚੇਚੇ ਤੌਰ ’ਤੇ ਪੁੱਜੇ। ਇਸ ਮੁਕਾਬਲੇ ਦੌਰਾਨ ਕਾਲਜ ਦਾ ਸਮੂਹ ਸਟਾਫ ਹਾਜਰ ਸੀ।