ਦਸਮੇਸ਼ ਬੀਐਡ ਕਾਲਜ ਬਾਦਲ ’ਚ ਰਾਸ਼ਟਰੀ ਵੋਟਰ ਦਿਵਸ ਮਨਾਇਆ
ਦਸਮੇਸ਼ ਬੀਐਡ ਕਾਲਜ ਬਾਦਲ ਦੇ ਐਨਐਸਐਸ ਯੂਨਿਟ ਨੇ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Fri, 30 Jan 2026 04:09 PM (IST)
Updated Date: Fri, 30 Jan 2026 04:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਵਿੱਦਿਅਕ ਕਾਲਜ ਬਾਦਲ ਦੇ ਐਨਐਸਐਸ ਯੂਨਿਟ ਵੱਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਪ੍ਰੋ. ਉਂਕਾਰ ਸਿੰਘ ਚਹਿਲ ਐਨਐਸਐਸ ਅਫ਼ਸਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਮੇਸ਼ ਬੀਐੱਡ ਕਾਲਜ ਬਾਦਲ ਨੇ ਸਾਂਝੇ ਤੌਰ ’ਤੇ ਡਾ. ਐਸਐਸ ਸੰਘਾ ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਬਾਦਲ ਅਤੇ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਦੀ ਅਗਵਾਈ ਹੇਠ ਵੋਟਰ ਦਿਵਸ ਦੇ ਮੌਕੇ ਸਾਂਝੇ ਤੌਰ ’ਤੇ ਸਹੁੰ ਚੁੱਕੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਪ੍ਰੋ. ਉਂਕਾਰ ਸਿੰਘ ਚਹਿਲ ਵੱਲੋਂ ਇਸ ਮੌਕੇ ਖਾਸ ਤੌਰ ’ਤੇ ਵੋਟ ਬਣਾਉਣ ਦੀ ਪ੍ਰੀਕਿਰਿਆ, ਵੋਟ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਸਾਰਿਆਂ ਨੂੰ ਵੋਟ ਬਣਾਉਣ ਅਤੇ ਆਪਣੇ ਆਂਢ ਗੁਆਂਢ ਵਿੱਚ ਵੋਟ ਦੀ ਮਹੱਤਤਾ ਦੱਸਣ ਬਾਰੇ ਕਿਹਾ ਗਿਆ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।