ਕਾਲਜ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਦਸ਼ਮੇਸ਼ ਬੀਐਡ ਕਾਲਜ ਬਾਦਲ ਦੇ ਐਨਐਸਐਸ ਯੂਨਿਟ ਵੱਲੋਂ ਅੰਤਰ- ਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Sat, 14 Mar 2026 03:30 PM (IST)
Updated Date: Sat, 14 Mar 2026 03:33 PM (IST)

- ਬੀਐੱਡ ਕਾਲਜ, ਬਾਦਲ ਦੇ ਐੱਨਐੱਸਐੱਸ ਯੂਨਿਟ ਨੇ ਕਰਵਾਏ ਖੇਡ ਮੁਕਾਬਲੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ਼ ਵਿੱਦਿਅਕ ਕਾਲਜ ਬਾਦਲ ਦੇ ਐੱਨਐੱਸਐੱਸ ਯੂਨਿਟ ਵੱਲੋਂ ਏਐੱਮਆਈਟੀਏ ‘ਖੇਲੋ ਇੰਡੀਆਂ’ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਡਾਂ ਕਰਵਾਈਆਂ ਗਈਆਂ। ਓਂਕਾਰ ਸਿੰਘ ਚਹਿਲ, ਐੱਨਐੱਸਐੱਸ ਪ੍ਰੋਗਰਾਮ ਅਫਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਡਾ. ਸਿਮਰਜੀਤ ਕੌਰ ਬਰਾੜ ਪ੍ਰਿੰਸੀਪਲ ਦਸਮੇਸ਼ ਬੀਐੱਡ ਕਾਲਜ ਬਾਦਲ ਦੀ ਅਗਵਾਈ ਹੇਠ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਡਾ. ਸਿਮਰਜੀਤ ਕੌਰ ਬਰਾੜ ਵੱਲੋਂ ਇਸ ਮੌਕੇ ਖੇਡਾਂ ਦੀ ਸ਼ੁਰੂਆਤ ਕਰਵਾਈ ਗਈ। ਓਂਕਾਰ ਸਿੰਘ ਚਹਿਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ, ਇਤਿਹਾਸ ਅਤੇ ਦੇਸ਼ ਅਤੇ ਸਮਾਜ ਦੇ ਵਿਕਾਸ ’ਚ ਸਿਹਤਮੰਦ ਔਰਤ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਕਰਵਾਏ ਵੱਖ-ਵੱਖ ਟ੍ਰੇਕ ਅਤੇ ਫਿਲਡ ਈਵੈਂਟ ਦੇ ਮੁਕਾਬਲੇ ਕਰਵਾਏ ਗਏ। ‘100 ਮੀਟਰ ਦੌੜ’ ਮੁਕਾਬਲੇ ਵਿਚੋਂ ਜਸ਼ਨਪ੍ਰੀਤ ਕੌਰ, ਬੀਰਇੰਦਰ ਕੌਰ ਅਤੇ ਸਿਮਰਨ ਨੇ, ‘200 ਮੀਟਰ ਦੌੜ’ ਮੁਕਬਾਲੇ ’ਚੋਂ ਜਸ਼ਨਪ੍ਰੀਤ ਕੌਰ, ਸੰਦੀਪ ਕੌਰ ਅਤੇ ਮਨਜੋਤ ਕੌਰ ਨੇ ਸੌਟ-ਪੁੱਟ ਮੁਕਾਬਲੇ ਵਿਚੋਂ ਸੰਦੀਪ ਕੌਰ, ਮਨਜੋਤ ਕੌਰ, ਮਨਪ੍ਰੀਤ ਕੌਰ ਨੇ, ‘ਡਿਸਕਸ-ਥ੍ਰੋ’ ਮੁਕਾਬਲੇ ਵਿਚੋਂ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਸੰਦੀਪ ਕੌਰ ਅਤੇ ‘ਲੰਮੀ-ਛਾਲ’ ਵਿਚੋਂ ਜਸ਼ਨਪ੍ਰੀਤ ਕੌਰ, ਰੁਪਿੰਦਰ ਕੌਰ ਤੇ ਹਰਪ੍ਰੀਤ ਨੇ, ‘ਜੈਵਲਿਨ-ਥ੍ਰੋ’ ਮੁਕਾਬਲੇ ਵਿਚੋਂ ਰੁਪਿੰਦਰ, ਜਸ਼ਨਪ੍ਰੀਤ ਤੇ ਹਰਪ੍ਰੀਤ ਕੌਰ ਨੇ, ‘ਚਾਟੀ ਦੌੜ’ ਮੁਕਾਬਲੇ ਵਿਚੋਂ ਵੀਰਵੰਤ, ਅਰਸ਼ਦੀਪ, ਸੁਖਪ੍ਰੀਤ ਨੇ ਅਤੇ ‘ਨਿੰਬੂ-ਦੌੜ’ ਦੇ ਮੁਕਾਬਲੇ ਵਿਚੋਂ ਅਰਸ਼ਦੀਪ, ਮਨਦੀਪ ਅਤੇ ਰਮਨਦੀਪ ਨੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਿਲ ਕੀਤੇ। ਇਨ੍ਹਾਂ ਮੁਕਾਬਲਿਆ ਵਿਚੋਂ ਜਸ਼ਨਦੀਪ ਕੌਰ ਨੂੰ ਸਰਵਉੱਤਮ ਖਿਡਾਰੀ ਘੋਸ਼ਿਤ ਕੀਤਾ ਗਿਆ। ਮੈਡਮ ਸੁਖਦੀਪ ਕੌਰ ਨੇ ਇਨ੍ਹਾਂ ਖੇਡ ਮੁਕਾਬਲਿਆਂ ’ਚ ਯੋਗਦਾਨ ਦਿੱਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸਨ।