ਸੜਕ ਨਿਰਮਾਣ ’ਚ ਲਾਪਰਵਾਹੀ ਬਰਦਾਸ਼ਤ ਨਹੀਂ : ਵਿਧਾਇਕ ਕਾਕਾ ਬਰਾੜ
ਸੜ੍ਹਕ ਨਿਰਮਾਣ ਵਿੱਚ ਕਿਸੇ ਕਿਸਮ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਧਾਇਕ ਕਾਕਾ ਬਰਾੜ
Publish Date: Wed, 22 Apr 2026 05:41 PM (IST)
Updated Date: Wed, 22 Apr 2026 05:43 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨਾਂ ’ਚ ਐਮਡੀਐਫ ਗ੍ਰਾਂਟ ਰਾਹੀ ਚੱਲ ਰਹੇ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਅੱਜ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਐਸਡੀਐਮ ਗੁਰਕਿਰਨ ਸਿੱਧੂ ਤੇ ਈਓ ਵਰੁਣ ਸਹੋਤਾ ਵੱਲੋਂ ਜ਼ਾਇਜਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਪਿਛਲੇ ਦਿਨਾਂ ’ਚ ਸੂਬਾ ਸਰਕਾਰ ਵੱਲੋਂ ਐਮਡੀਐਫ ਗ੍ਰਾਂਟ ਜਰਿਏ ਸ਼ਹਿਰ ਦੀਆਂ ਉਹ ਸੜ੍ਹਕਾਂ ਦਾ ਕੰਮ ਸ਼ੁਰੂ ਕਰਵਾਇਆ ਜ਼ੋ ਬਿਲਕੁਲ ਖਸਤਾ ਹਾਲਤ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੌਰਾਨ ਪਹਿਲਾ ਬੂੜਾ ਗੁੱਜਰ ਰੋਡ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੁਣ ਸਰਕਾਰੀ ਹਸਪਤਾਲ ਵਾਲੀ ਰੋਡ ਤੋ ਜਲਾਲਾਬਾਦ ਰੋਡ ਬਣ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਕੰਮ ਲਈ ਬਿਲਕੁਲ ਵੀ ਢਿੱਲ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਐਸਡੀਐਮ ਗੁਰਕਿਰਨ ਸਿੱਧੂ ਤੇ ਈਓ ਵਰੁਣ ਸਹੋਤਾ ਨੇ ਵੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵਿਸ਼ਵਾਸ ਦੁਆਇਆ ਕਿ ਉਹ ਸ਼ਹਿਰ ਦੇ ਵਿਕਾਸ ਕਾਰਜ਼ਾ ਲਈ ਇਕਜੁਟ ਕੇ ਹੋਕੇ ਕੰਮ ਕਰਨਗੇ ਅਤੇ ਸ਼ਹਿਰ ਨੂੰ ਆਉਣ ਵਾਲੇ ਦਿਨਾਂ ਵਿੱਚ ਸ਼ੁੰਦਰ ਤੇ ਸਾਥ ਸੁਥਰਾ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ, ਜੇਈ ਨਿਰਭੈ ਸਿੰਘ, ਜੇਈ ਵਿਜੈ ਸ਼ਰਮਾ, ਅੰਸ਼, ਨਸ਼ੋ ਮੁਕਤੀ ਮੋਰਚਾ ਦੇ ਪ੍ਰਧਾਨ ਜਗਸੀਰ ਸਿੰਘ ਸਰਪੰਚ ਤੇ ਹੋਰ ਕਰਮਚਾਰੀ ਹਾਜ਼ਰ ਸਨ।