ਸੜ੍ਹਕਾਂ ਦੇ ਨਵੀਨੀਂਕਰਨ ਢਿੱਲਮੱਠ ਬਰਦਾਸ਼ਤ ਨਹੀਂ : ਵਿਧਾਇਕ ਕਾਕਾ ਬਰਾੜ
ਸੜ੍ਹਕਾਂ ਦੇ ਨਵੀਨੀਂਕਰਨ ਦੇ ਕੰਮ ’ਚ ਕਿਸੇ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਧਾਇਕ ਕਾਕਾ ਬਰਾੜ
Publish Date: Wed, 28 Jan 2026 04:30 PM (IST)
Updated Date: Wed, 28 Jan 2026 04:31 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੂਬਾ ਸਰਕਾਰ ਵੱਲੋਂ ਸੂਬੇ ਦੀਆਂ ਸੜ੍ਹਕਾਂ ਦੇ ਨਵੀਨੀਕਰਨ ਦਾ ਕੰਮ ਲਗਾਤਾਰ ਜਾਰੀ ਹੈ। ਮੁਕਤਸਰ ਹਲਕੇ ਦੀਆਂ ਰਹਿੰਦੀਆਂ ਸੜ੍ਹਕਾਂ ਦਾ ਕੰਮ ਵੀ 31 ਮਾਰਚ 2026 ਤੱਕ ਮੁਕੰਮਲ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਪਿੰਡ ਭੁੱਲਰ ਦੀ ਫਿਰਨੀ ਅਤੇ ਪਿੰਡ ਥਾਂਦੇਵਾਲਾ ਤੋਂ ਭੁੱਲਰ ਦੀ ਸੜ੍ਹਕ ਨੂੰ 18 ਫੁੱਟੀ ਬਣਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਹਲਕੇ ਦੀਆਂ ਸੜ੍ਹਕਾਂ ਨੂੰ ਵਿਕਸਤ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜ੍ਹਕਾਂ ਦੇ ਬਣਨ ਨਾਲ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ’ਚ ਸਹੂਲਤ ਹੋਵੇਗੀ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ’ਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਸੜ੍ਹਕਾਂ, ਪਾਣੀ, ਸੀਵਰੇਜ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਤਾਂ ਜੋ ਪਿੰਡਾਂ ਨੂੰ ਹੋਰ ਵਿਕਸਤ ਬਣਾਇਆ ਜਾ ਸਕੇ। ਵਿਧਾਇਕ ਕਾਕਾ ਬਰਾੜ ਨੇ ਦੱਸਿਆ ਕਿ ਪਿੰਡ ਭੁੱਲਰ ਦੀ ਫਿਰਨੀ ਤੇ 1 ਕਰੋੜ 5 ਲੱਖ 80 ਹਜ਼ਾਰ ਰੁਪਏ ਜਦਕਿ ਪਿੰਡ ਥਾਂਦੇਵਾਲਾ ਤੋਂ ਭੁੱਲਰ ਦੀ 18 ਫੁੱਟੀ ਸੜ੍ਹਕ ਬਨਣ ਤੇ 2 ਕਰੋੜ 97 ਲੱਖ 85 ਹਜ਼ਾਰ ਰੁਪਏ ਲਾਗਤ ਆਵੇਗੀ।ਇਸ ਮੌਕੇ ਪਿੰਡ ਭੁੱਲਰ ਦੇ ਸਰਪੰਚ ਗੁਰਲਾਲ ਸਿੰਘ ਅਤੇ ਬਲਰਾਜ ਸਿੰਘ ਭੁੱਲਰ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਫਿਰਨੀ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਫਿਰਨੀ ਦੇ ਬਨਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਪਿੰਡ ਥਾਂਦੇਵਾਲਾ ਦੇੇ ਸਰਪੰਚ ਬਲਵਿੰਦਰ ਸਿੰਘ ਬਿੰਦਾ ਤੇ ਪਿੰਡ ਵਾਸੀਆਂ ਨੇ ਸੂਬਾ ਸਰਕਾਰ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸੜ੍ਹਕ ਦੀ ਚੌੜਾਈ ਘੱਟ ਹੋਣ ਨਾਲ ਅਤੇ ਖਸਤਾ ਹਾਲਤ ਹੋਣ ਨਾਲ ਕਾਫੀ ਹਾਦਸੇ ਵਾਪਰਦੇ ਸਨ ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸੜ੍ਹਕ ਦੇ 18 ਫੁੱਟ ਬਨਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ ਲੁਬਾਣਿਆਂਵਾਲੀ, ਬਲਾਕ ਸੰਮਤੀ ਮੈਂਬਰ ਜਗਮੀਤ ਸਿੰਘ ਜੱਗਾ, ਕੁਲਦੀਪ ਸਿੰਘ ਮੈਂਬਰ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ, ਬਲਵੰਤ ਸਿੰਘ, ਮੰਦਿਰ ਸਿੰਘ ਮੈਂਬਰ, ਸੋਨਾ ਸਰਪੰਚ, ਗੋਸ਼ਾ ਬਰਾੜ, ਪਿੰਦਰ ਬਰਾੜ, ਗੁਰਬਾਗ ਸਿੰਘ ਸੋਨਾ, ਮੈਂਬਰ ਅਮਰੀਕ ਸਿੰਘ, ਜ਼ਸਪਾਲ ਧਾਲੀਵਾਲ, ਗੁਰਦੀਪ ਪ੍ਰਧਾਨ, ਅਮ੍ਰਿੰਤਪਾਲ ਸਿੰਘ, ਪਿੰਦੀ ਬਰਾੜ, ਸੁਖਦੀਪ ਸਿੰਘ ਬਰਾੜ ਮੈਂਬਰ, ਜਗਮੇਲ ਸਿੰਘ ਮੇਲਾ, ਗਗਨਦੀਪ ਸੈਂਪੂ, ਅਮਰਜੀਤ ਸਿੰਘ, ਸਤਿੰਦਰ ਸਿੰਘ ਬਰਾੜ, ਸਰਪੰਚ ਜ਼ਸਪਾਲ ਸਿੰਘ, ਸਰਪੰਚ ਗੁਰਦੀਪ ਸਿੰਘ ਰੋੜਾਂਵਾਲਾ, ਸਮਸ਼ੇਰ ਸਿੰਘ ਵੜਿੰਗ, ਅਮਨਦੀਪ ਸਿੰਘ ਬਰਾੜ, ਉਪਕਾਰ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਮੰਡੀ ਬੋਰਡ ਐਕਸੀਅਨ ਵੀਨਸ਼ ਗਰਗ, ਜੇਈ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।