ਸਹਿਜ ਪਾਠ ਤੇ ਕੀਰਤਨ ਸਮਾਗਮ ਨਾਲ ਨਵੇਂ ਸੈਸ਼ਨ ਦੀ ਆਰੰਭਤਾ
ਸਹਿਜ ਪਾਠ ਤੇ ਕੀਰਤਨ ਸਮਾਗਮ ਨਾਲ ਕੀਤੀ ਨਿਸ਼ਾਨ ਅਕੈਡਮੀ ਦੇ ਅਕੈਡਮਿਕ ਸੈਸ਼ਨ 2026-27 ਦੀ ਆਰੰਭਤਾ
Publish Date: Fri, 03 Apr 2026 04:36 PM (IST)
Updated Date: Fri, 03 Apr 2026 04:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਸ਼ਾਨ ਅਕੈਡਮੀ ਦੇ ਅਗਲੇ ਸੈਸ਼ਨ ਦੀ ਸ਼ੁਰੂਆਤ ਬੜੇ ਹੀ ਨਵੇਕਲੇ ਢੰਗ ਨਾਲ ਗੁਰਬਾਣੀ ਕੀਰਤਨ ਦੀਆਂ ਮਧੁਰ ਧੁਨਾਂ ਨਾਲ ਕੀਤੀ ਗਈ। ਕੁਝ ਦਿਨ ਪਹਿਲਾਂ ਅਕੈਡਮੀ ਦੀ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅਕੈਡਮੀ ਵਿਖੇ ਗੁਰਬਾਣੀ ਦੇ ਸ੍ਰੀ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇਹ ਸਹਿਜ ਪਾਠ ਅਕੈਡਮੀ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਹੀ ਰਲ ਮਿਲ ਕੇ ਕੀਤੇ ਗਏ। ਅੱਜ ਦੇ ਸਮਾਗਮ ’ਚ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਤੇ ਭੋਗ ਦੇ ਸਲੋਕ ਪੜੇ ਗਏ। ਉਪਰੰਤ ਖੁੱਲੇ ਸਮੇਂ ਲਈ ਕੀਰਤਨ ਦੀਵਾਨ ਸਜਾਏ ਗਏ। ਜਿਸ ’ਚ ਅਕੈਡਮੀ ਦੇ ਡਾਇਰੈਕਟਰ ਇਕ ਓਂਕਾਰ ਸਿੰਘ ਨੇ ਆਪ ਕੀਰਤਨ ਦੀ ਸੇਵਾ ਨਿਭਾਈ। ਉਪਰੰਤ ਅਕੈਡਮੀ ਦੇ ਅਧਿਆਪਕ ਵਿਦਿਆਰਥੀਆਂ ਅਤੇ ਗੁਰੂ ਘਰ ਦੇ ਵਜ਼ੀਰ ਸਾਹਿਬ ਵੱਲੋਂ ਵੀ ਕੀਰਤਨ ਦੀ ਸੇਵਾ ਨਿਭਾਈ ਗਈ ਜਿਸ ਵਿੱਚ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਅਕੈਡਮੀ ਦਾ ਸਾਰਾ ਸਟਾਫ ਅਤੇ ਸਾਰੇ ਵਿਦਿਆਰਥੀਆਂ ਨੇ ਆਨੰਦ ਮਾਣਿਆ। ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਕੈਡਮੀ ਦੀ ਚੜਦੀ ਕਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਅਰਦਾਸ ਬੇਨਤੀ ਕੀਤੀ ਗਈ। ਗੁਰੂ ਕੇ ਅਤੁੱਟ ਲੰਗਰ ਵਰਤਾਉਣ ਦੇ ਨਾਲ ਸਮਾਗਮ ਦੀ ਸਾਰੀ ਸੰਪੂਰਨਤਾ ਹੋਈ। ਅਕੈਡਮੀ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਅਖੀਰ ’ਚ ਆਏ ਹੋਏ ਸਾਰੇ ਵਿਦਿਆਰਥੀ,ਅਧਿਆਪਕ, ਮੈਨੇਜਮੈਂਟ ਅਤੇ ਮਾਪਿਆਂ ਦਾ ਸੰਗਤੀ ਰੂਪ ’ਚ ਧੰਨਵਾਦ ਕੀਤਾ ਗਿਆ।