ਨਵ ਨਿਯੁਕਤ ਸਿਵਲ ਸਰਜਨ ਡਾ. ਬਾਂਸਲ ਨੂੰ ਸਨਮਾਨਿਆ
ਨਵ ਨਿਯੁਕਤ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੂੰ ਮਲਟੀਪਰਪਜ ਕੇਡਰ ਵੱਲੋਂ ਕੀਤਾ ਸਨਮਾਨਿਤ
Publish Date: Sat, 31 Jan 2026 05:54 PM (IST)
Updated Date: Sat, 31 Jan 2026 05:55 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ : ਸਿਹਤ ਵਿਭਾਗ ਵੱਲੋਂ ਡਾ. ਸੁਨੀਲ ਬਾਂਸਲ ਨੂੰ ਪਿਛਲੇ ਦਿਨੀਂ ਤਰੱਕੀ ਦੇ ਕੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨਿਯੁਕਤ ਕੀਤਾ ਗਿਆ। ਇਸ ਮੌਕੇ ਮਲਟੀਪਰਪਜ਼ ਕੇਡਰ ਦੀ ਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ (ਮੇਲ–ਫੀਮੇਲ), ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਸੁਨੀਲ ਬਾਂਸਲ ਨੂੰ ਸਿਵਲ ਸਰਜਨ ਲੱਗਣ ’ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਗਿਆ। ਇਸ ਸਮਾਗਮ ਦੀ ਅਗਵਾਈ ਜਗਸੀਰ ਸਿੰਘ, ਜ਼ਿਲ੍ਹਾ ਪ੍ਰਧਾਨ ਮਲਟੀਪਰਪਜ਼ ਮੇਲ-ਫੀਮੇਲ ਯੂਨੀਅਨ ਵੱਲੋਂ ਕੀਤੀ ਗਈ। ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਡਾ. ਬਾਂਸਲ ਦੇ ਸਿਵਲ ਸਰਜਨ ਬਣਨ ਨਾਲ ਮੁਲਾਜ਼ਮ ਵਰਗ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਡਾ. ਬਾਂਸਲ ਇੱਕ ਮਿਹਨਤੀ ਅਤੇ ਤਜਰਬੇਕਾਰ ਅਧਿਕਾਰੀ ਹਨ ਅਤੇ ਮੁਲਾਜ਼ਮ ਵਰਗ ਨੂੰ ਉਮੀਦ ਹੈ ਕਿ ਜ਼ਿਲ੍ਹੇ ਦੇ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਦੌਰਾਨ ਸੁਖਜੀਤ ਸਿੰਘ ਆਲਮਵਾਲਾ ਨੇ ਕਿਹਾ ਕਿ ਡਾ. ਸੁਨੀਲ ਬਾਂਸਲ ਆਪਣੀ ਮਿਹਨਤ ਅਤੇ ਤਜਰਬੇ ਦੇ ਬਲ ’ਤੇ ਪੀਐਚਐਸਸੀ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਲੰਮਾ ਸਮਾਂ ਸਿਵਲ ਹਸਪਤਾਲ ਮਲੋਟ ’ਚ ਬਤੌਰ ਮੈਡੀਕਲ ਅਫਸਰ, ਡਿਪਟੀ ਮੈਡੀਕਲ ਕਮਿਸ਼ਨਰ ਜ਼ਿਲ੍ਹਾ ਮੁਕਤਸਰ ਅਤੇ ਸੀਨੀਅਰ ਮੈਡੀਕਲ ਅਫਸਰ ਮਲੋਟ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਜਿੱਥੇ ਵੀ ਡਿਊਟੀ ਨਿਭਾਈ, ਉੱਥੇ ਸਟਾਫ ਨੂੰ ਆਪਣੇ ਪਰਿਵਾਰ ਵਾਂਗ ਸਮਝਿਆ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਦਾ ਅਣਥੱਕ ਮਿਹਨਤ ਕੀਤੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਡਾ. ਬਾਂਸਲ ਸਿਹਤ ਵਿਭਾਗ ਦੀ ਇਸ ਅਹਿਮ ਜ਼ਿੰਮੇਵਾਰੀ ’ਤੇ ਪੂਰਾ ਖਰਾ ਉਤਰਣਗੇ। ਇਸ ਮੌਕੇ ਡਾ. ਸਿੰਪਲ ਕੁਮਾਰ, ਡਾ. ਰੌਬਿਨ, ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸਤੋਂ ਇਲਾਵਾ ਗੁਰਵਿੰਦਰ ਸਿੰਘ ਬਰਾੜ (ਜ਼ਿਲ੍ਹਾ ਪ੍ਰਧਾਨ ਮ.ਪ. ਸੁਪਰਵਾਈਜ਼ਰ), ਜਗਸੀਰ ਸਿੰਘ (ਜ਼ਿਲ੍ਹਾ ਪ੍ਰਧਾਨ ਮ.ਪ. ਮੇਲ-ਫੀਮੇਲ ਯੂਨੀਅਨ), ਤਰਸੇਮ ਕੁਮਾਰ ਆਲਮਵਾਲਾ, ਜਸਵਿੰਦਰ ਸਿੰਘ (ਬਲਾਕ ਪ੍ਰਧਾਨ), ਹਰਮਿੰਦਰ ਸਿੰਘ (ਪ੍ਰਧਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਯੂਨੀਅਨ), ਬਲਵਿੰਦਰ ਕੌਰ (ਜ਼ਿਲ੍ਹਾ ਪ੍ਰਧਾਨ), ਭਗਵਾਨ ਦਾਸ (ਜ਼ਿਲ੍ਹਾ ਕੈਸ਼ੀਅਰ), ਸਰਬਜੀਤ ਕੌਰ ਬਾਵਾ, ਅਲਫ਼ੋਸਾ ਅਤੇ ਸੀਮਾ ਰਾਣੀ ਸਮੇਤ ਮ.ਪ. ਕੇਡਰ ਦੇ ਵੱਡੀ ਗਿਣਤੀ ਵਿੱਚ ਆਗੂ ਅਤੇ ਕਰਮਚਾਰੀ ਹਾਜ਼ਰ ਸਨ।