ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਰਤੀ ਕੀਤੇ ਜਾਣਗੇ ਕੋਚ : ਡਾ. ਬਲਜੀਤ ਕੌਰ
ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕੋਚ ਭਰਤੀ ਕੀਤੇ ਜਾਣਗੇ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ
Publish Date: Mon, 02 Mar 2026 04:42 PM (IST)
Updated Date: Mon, 02 Mar 2026 04:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਵਿਖੇ ਪੰਜ ਰੋਜ਼ਾ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬੌਕਸਿੰਗ ਚੈਂਪੀਅਨਸ਼ਿਪ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਬੀਤੇ ਦਿਨੀਂ ਸ਼ੁਰੂਆਤ ਕਰਵਾਈ। ਇਸ ਚੈਂਪੀਅਨਸ਼ਿਪ ’ਚ ਪੰਜਾਬ ਭਰ ਤੋਂ 300 ਦੇ ਕਰੀਬ ਬੌਕਸਿੰਗ ਖਿਡਾਰਨਾਂ ਨੇ ਭਾਗ ਲਿਆ। ਕੈਬਨਿਟ ਮੰਤਰੀ ਨੇ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਾਉਂਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲੀ ਵਾਰ ਪੰਜਾਬ ਲੈਵਲ ਦੀ ਲੜਕੀਆਂ ਦੀ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿੱਥੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਨਵੇਂ ਕੋਚ ਭਰਤੀ ਕੀਤੇ ਜਾਣਗੇ ਇਸ ਮੌਕੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕੋਚ ਤੋਂ ਇਲਾਵਾ ਜਗਤਾਰ ਸਿੰਘ, ਕੌਸਲਰ ਹਰਮੇਲ ਸਿੰਘ ਸੰਧੂ, ਜਸਮੇਲ ਸਿੰਘ ਸੰਧੂ, ਲਵ ਬੱਤਰਾ, ਸਾਬਕਾ ਕੌਸਲਰ ਸੁਰਮੁੱਖ ਸਿੰਘ, ਵਿਕਰਾਂਤ ਖੁਰਾਣਾ, ਗੁਰਅਵਤਾਰ ਸਿੰਘ ਅਤੇ ਪੀਏ ਅਰਸ਼ ਸਿੱਧੂ, ਪੀ ਏ ਛਿੰਦਰ ਪਾਲ ਸਿੰਘ ਸ਼ਮਲ ਸਨ।