ਨੈਟਬਾਲ ਚੈਂਪੀਅਨਸ਼ਿਪ ਦੀ ਬਾਬਾ ਫਰੀਦ ਸਕੂਲ ਵਿਖੇ ਸਮਾਪਤ
ਨੈਟਬਾਲ ਚੈਂਪੀਅਨਸ਼ਿਪ ਦੀ ਬਾਬਾ ਫਰੀਦ ਸਕੂਲ ਛੱਤਿਆਣਾ ਵਿਖੇ ਸ਼ਾਨੋ ਸ਼ੋਕਤ ਨਾਲ ਸਮਾਪਤੀ
Publish Date: Thu, 08 Jan 2026 05:12 PM (IST)
Updated Date: Fri, 09 Jan 2026 04:06 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ ਸੁਮਨ ਕੌਸ਼ਿਕ ਪ੍ਰਧਾਨ ਨੈਟਬਾਲ ਫਾਉਂਡੇਸ਼ਨ ਆਫ ਇੰਡੀਆ ਤੇ ਅਸ਼ੋਕ ਆਨੰਦ ਵਾਈਸ ਪ੍ਰਧਾਨ ਨੈਟਬਾਲ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ’ਚ 18ਵੀਆਂ ਜੂਨੀਅਰ ਅਤੇ 22ਵੀਆਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪੀਅਨਸ਼ਿਪ ਦੀ ਸਮਾਪਤੀ ਹੋਈ। ਇਸ ਮੌਕੇ ਪਲਵੀ ਰਾਣਾ ਜਰਨਲ ਸੈਕਟਰੀ ਨੈਟਬਾਲ ਪੰਜਾਬ, ਵਿਵੇਕ ਸਿੰਘ ਇੰਟਰਨੈਸ਼ਨਲ ਨੈਟਬਾਲ ਕੋਚ, ਕੁਲਦੀਪ ਸਿੰਘ, ਨਰੇਸ਼ ਕੁਮਾਰ ਡੀਪੀਈ, ਤਰਸੇਮ ਸਿੰਘ ਡੀਪੀਈ, ਗੁਰਮੇਲ ਸਿੰਘ ਡੀਪੀਈ, ਮਨਪ੍ਰੀਤ ਸਿੰਘ ਨੈਟਬਾਲ ਕੋਚ ਆਦਿ ਹਾਜ਼ਰ ਸਨ।
ਇਸ ਚੈਂਪੀਅਨਸ਼ਿਪ ਸਬੰਧੀ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਜੂਨੀਅਰ ਅਤੇ ਸੀਨੀਅਰ ਲੜਕੇ ਲੜਕੀਆਂ ਦੀਆਂ ਕਰੀਬ 50 ਟੀਮਾਂ ਨੇ ਭਾਗ ਲਿਆ ਜਿਨ੍ਹਾਂ ’ਚੋਂ ਸੀਨੀਅਰ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਫਾਜ਼ਿਲਕਾ ਦੀ ਟੀਮ ਨੇ ਦੂਜਾ ਅਤੇ ਬਰਨਾਲਾ ਤੇ ਮਲੇਰਕੋਟਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਲੜਕੇ ਤਰਨ ਤਾਰਨ ਨੇ ਪਹਿਲਾ ਸਥਾਨ , ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜੂਨੀਅਰ ਲੜਕੀਆਂ ਮਲੇਰ ਕੋਟਲਾ ਦੀ ਟੀਮ ਨੇ ਪਹਿਲਾ ਸਥਾਨ ਮਾਨਸਾ ਦੀ ਟੀਮ ਨੇ ਦੂਜਾ ਅਤੇ ਪਟਿਆਲਾ ਦੀ ਟੀਮ ਨੇ ਤੀਜਾਸਥਾਨ ਹਾਸਿਲ ਕੀਤਾ।
ਜੂਨੀਅਰ ਲੜਕੇ ਬਰਨਾਲਾ ਦੀ ਟੀਮ ਨੇ ਪਹਿਲਾ ਸਥਾਨ, ਲੁਧਿਆਣਾ ਦੀ ਟੀਮ ਨੇ ਦੂਸਰਾ ਅਤੇ ਮਾਨਸਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਹਰਜੀਤ ਸਿੰਘ ਬਰਾੜ ਨੇ ਜੇਤੂ ਟੀਮਾਂ ਅਤੇ ਉਨਾਂ ਦੇ ਕੋਚ ਸਹਿਬਾਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਿਮਰਦੀਪ ਸਿੰਘ, ਅਮਨਦੀਪ ਕੌਰ ਨੈਟਬਾਲ ਕੋਚ, ਰੋਬਿਨ ਨੈਟਬਾਲ ਕੋਚ, ਜਨਜੇ ਸੇਨ, ਵਰਿੰਦਰ ਕੁਮਾਰ ਮੋਦੀ ਤੋਂ ਇਲਾਵਾ ਬਲਕਰਨ ਸਿੰਘ, ਜਗਮੀਤ ਸਿੰਘ, ਗੁਰਜੋਤ ਸਿੰਘ, ਸੁਖਦੀਪ ਸਿੰਘ, ਬੇਅੰਤ ਕੌਰ, ਸੁਖਜਿੰਦਰ ਕੌਰ, ਸ਼ਰਨਜੋਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਹਿਯੋਗੀ ਖਿਡਾਰੀ ਤੇ ਪ੍ਰਬੰਧਕ ਹਾਜ਼ਰ ਸਨ।