ਵਿਸ਼ਵ ਕ੍ਰਿਏਟੀਵਿਟੀ ਤੇ ਇਨੋਵੇਸ਼ਨ ਦਿਵਸ ਮਨਾਇਆ
ਮਿਮਿਟ ਮਲੋਟ ਦੇ ਐੱਨਸੀਸੀ ਆਰਮੀ ਤੇ ਨੇਵਲ ਵਿੰਗ ਵੱਲੋਂ ਵਿਸ਼ਵ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਦਿਵਸ ਮਨਾਇਆ
Publish Date: Fri, 24 Apr 2026 03:36 PM (IST)
Updated Date: Fri, 24 Apr 2026 03:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਿਮਿਟ ਮਲੋਟ ਦੇ ਐੱਨਸੀਸੀ ਆਰਮੀ ਤੇ ਨੇਵਲ ਵਿੰਗ ਵੱਲੋਂ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, 6 ਪੰਜਾਬ ਬਟਾਲੀਅਨ ਐੱਨਸੀਸੀ ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਭੁਪਿੰਦਰ ਸਿੰਘ ਤੇ 3 ਪੰਜਾਬ ਨੇਵਲ ਐੱਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਮਿਟ ਮਲੋਟ ਵਿਖੇ ਵਿਸ਼ਵ ਕ੍ਰਿਏਟੀਵਿਟੀ ਤੇ ਇਨੋਵੇਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਆਰਮੀ ਐੱਨਸੀਸੀ ਵਿੰਗ ਦੇ ਕੈਡਿਟ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਬੰਧ ਵਿੱਚ ਪੋਸਟਰ ਬਣਾਏ ਗਏ ਤੇ ਨਾਲ ਹੀ ਕੈਡਿਟ ਦੁਆਰਾ ਭਾਸ਼ਣ ਵੀ ਦਿੱਤੇ ਗਏ। ਇਸ ਮੌਕੇ ਵਿਸ਼ੇਸ਼ ਮਾਹਿਰ ਤੌਰ ਤੇ ਸੀਐਸਈ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕੁਲਵੀਰ ਸਿੰਘ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਕਚਰ ਰਾਹੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵੱਲੋਂ ਵੀ ਐਨਸੀਸੀ ਕੈਡਿਟ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਆਪਣੇ ਨਿੱਜੀ ਜੀਵਨ ਵਿੱਚ ਕਿਸ ਤਰਾਂ ਕਰਨੀ ਹੈ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਡਾ. ਕੁਲਵੀਰ ਸਿੰਘ ਸੀਐਸਈਵਿਭਾਗ, ਨੇਵਲ ਵਿੰਗ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨਸੀਸੀ ਅਫ਼ਸਰ, 6 ਪੰਜਾਬ ਬਟਾਲੀਅਨ ਐੱਨਸੀਸੀ ਮਲੋਟ ਤੋਂ ਸੂਬੇਦਾਰ ਅਨਿਲ ਕੁਮਾਰ ਯਾਦਵ, ਹਵਲਦਾਰ ਕੌਂਸ਼ਲ ਸਿੰਘ, ਐਕਸ ਹਵਲਦਾਰ ਜਯ ਸਿੰਘ ਤੇ ਕਲਰਕ ਪ੍ਰੇਮਲਤਾ ਤੇ ਐੱਨਸੀਸੀ ਕੈਡਿਟਸ ਹਾਜ਼ਰ ਸਨ।