ਮਿਮਿਟ ਵਿਖੇ ਮਨਾਇਆ ਕੌਮੀ ਵਿਗਿਆਨ ਦਿਵਸ
ਮਿਮਿਟ ਵਿਖੇ ਮਨਾਇਆ ਰਾਸ਼ਟਰੀ ਸਾਇੰਸ ਦਿਵਸ
Publish Date: Mon, 02 Mar 2026 04:00 PM (IST)
Updated Date: Mon, 02 Mar 2026 04:01 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਵਿਖੇ ਅਪਲਾਇਡ ਸਾਇੰਸਿਜ਼ ਵਿਭਾਗ ਦੁਆਰਾ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕਵਲਜੀਤ ਕੌਰ ਬਿੰਦਰਾ ਨੇ ਦੱਸਿਆ ਕਿ ਪ੍ਰੋਗਰਾਮ ’ਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਿਸੇ਼ਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ’ਚ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ’ਚ ਸ਼ਿਵਾ ਬੀਟੈਕ ਕੰਪਿਊਟਰ ਨੇ ਪਹਿਲਾ ਸਥਾਨ ਤੇ ਅਲੀਸ਼ਾ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦੀਪਾਲੀ ਰਾਵਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਭਾਸ਼ਣ ਮੁਕਾਬਲਿਆਂ ਵਿੱਚ ਨੀਸਿ਼ਤਾ ਅਤੇ ਆਸਥਾ ਤਿਵਾੜੀ ਨੇ ਪਹਿਲੀ ਅਤੇ ਦੂਜੀ ਪੁਜੀ਼ਸਨ ਹਾਸਲ ਕੀਤੀ। ਧੀਰੇਨ ਚੌਧਰੀ ਨੇ ਸਾਇੰਸ ਦਿਵਸ ਤੇ ਇਕ ਕਵਿਤਾ ਉਚਾਰਣ ਕੀਤੀ। ਇਸੇ ਤਰ੍ਹਾਂ ਮਕੈਨੀਕਲ ਵਿਭਾਗ ਦੇ ਆਨੰਦ ਕੁਮਾਰ ਨੇ ਵਿਗਿਆਨ ਦਿਵਸ ਉਪਰ ਇਕ ਗੀਤ ਪੇਸ਼ ਕੀਤਾ। ਇਸ ਮੌਕੇ ਸੌਮਿਆ, ਕ੍ਰਿਸ਼ਨਾ ਦਿਵੇਦੀ, ਪਲਕ ਅਤੇ ਸ਼ਾਹਿਦ ਨੇ ਸਾਇੰਸ ਵਿਸ਼ੇ ਨਾਲ ਸਬੰਧਤ ਇਕ ਪੈ੍ਰਜਨਟੇਸ਼ਨ ਦਿੱਤੀ। ਮੰਚ ਸੰਚਾਲਣ ਦੀ ਭੂਮਿਕਾ ਬੀ.ਟੈਕ ਦੀਆਂ ਵਿਦਿਆਰਥਣਾਂ ਦੀਪਾਲੀ ਰਾਵਤ ਅਤੇ ਸਿ਼ਵਾ ਨੇ ਬਾਖੂਬੀ ਨਿਭਾਈ। ਪੋ੍ਰਗਰਾਮ ਦੇ ਅੰਤ ਵਿੱਚ ਅਯੋਵਨਪ੍ਰੀਤ ਕੌਰ ਨੇ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਅਪਲਾਇਡ ਸਾਇੰਸਿਜ਼ ਵਿਭਾਗ ਦੇ ਡਾ. ਅਸ਼ਵਨੀ ਬਾਂਸਲ, ਡਾ. ਮੋਹਿਤ ਕੁਮਾਰ, ਡਾ. ਰਾਜੀਵ ਜੈਨ, ਮਿਸ ਵੰਦਨਾ ਚੌਧਰੀ, ਮਿਸ ਮਮਤਾ ਗੋਇਲ, ਮਿਸ ਅਲੀਸ਼ਾ ਅਤੇ ਸੁਨੀਲ ਕੁਮਾਰ ਹਾਜਰ ਸਨ।